ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਦੇ ਰਿਸ਼ਤੇ ਵਿੱਚ ਆਈ ਕੜਵਾਹਟ

written by Rupinder Kaler | September 10, 2021

ਰਾਕੇਸ਼ ਬਾਪਤ (rakesh-bapat) ਤੇ ਸ਼ਮਿਤਾ ਸ਼ੈੱਟੀ (Shamita Shetty) ਦੇ ਰਿਸ਼ਤੇ ਵਿੱਚ ਦਰਾਰ ਪੈਂਦੀ ਨਜ਼ਰ ਆ ਰਹੀ ਹੈ । ਬਿੱਗ ਬੌਸ ਵਿੱਚ ਏਨੀਂ ਦਿਨੀਂ ਰਾਕੇਸ਼ ਤੇ ਸ਼ਮਿਤਾ ਦੀਆਂ ਆਪਸ ਵਿੱਚ ਲੜਾਈਆਂ ਹੋ ਰਹੀਆਂ ਹਨ । ਜ਼ਿਕਰਯੋਗ ਹੈ ਕਿ ਦੋਵੇਂ ਇਕ ਦੂਜੇ ਨਾਲ ਕਈ ਦਿਨਾਂ ਤੋਂ ਗੱਲ ਨਹੀਂ ਕਰ ਰਹੇ । ਰਾਕੇਸ਼ (rakesh-bapat)  ਨੇ ਨੇਹਾ ਭਸੀਨ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਮੈਸੇਜ ਸ਼ਮਿਤਾ ਨੂੰ ਦੇ ਦੇਣ ਕਿ ਉਹ ਸ਼ਮਿਤਾ ਨਾਲ ਗੱਲ ਨਹੀਂ ਕਰ ਰਹੇ ਕਿਉਂਕਿ ਉਹ ਉਨ੍ਹਾਂ ਦਾ ਐਨਜਾਇਟੀ ਲੈਵਲ ਨਹੀਂ ਵਧਾਉਣਾ ਚਾਹੁੰਦੇ।

Pic Courtesy: Instagram

ਹੋਰ ਪੜ੍ਹੋ :

ਨਿਮਰਤ ਖਹਿਰਾ ਨੇ ਭਾਈ ਹਰਜਿੰਦਰ ਸਿੰਘ ਜੀ ਦੇ ਨਾਲ ਸਾਂਝੀ ਕੀਤੀ ਤਸਵੀਰ, ਘਰ ਆਉਣ ‘ਤੇ ਕੀਤਾ ਧੰਨਵਾਦ

ਨੇਹਾ ਜਾ ਕੇ ਸ਼ਮਿਤਾ (Shamita Shetty)  ਨੂੰ ਰਾਕੇਸ਼ ਦਾ ਮੈਸੇਜ ਦਿੰਦੀ ਹੈ। ਇਸ ਤੋਂ ਬਾਅਦ ਬਿੱਗ ਬੌਸ ਸਾਰੇ ਘਰਵਾਲਿਆਂ ਨੂੰ ਟਾਸਕ ਦਿੰਦੇ ਹਨ। ਇਸ ਟਾਸਕ 'ਚ ਸ਼ਮਿਤਾ ਤੇ ਪ੍ਰਤੀਕ 'ਚ ਧੱਕਾ ਮੁੱਕੀ ਹੋ ਜਾਂਦੀ ਹੈ ਤੇ ਸ਼ਮਿਤਾ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਬਾਥਰੂਮ ਏਰੀਆ 'ਚ ਰਾਕੇਸ਼, ਸ਼ਮਿਤਾ ਤੇ ਨੇਹਾ ਨੂੰ ਸਮਝਾਉਂਦੇ ਹਨ ਕਿ ਕੱਲ੍ਹ ਉਹ ਇਸੇ ਸਟ੍ਰੈਂਥ ਦੀ ਗੱਲ ਕਰ ਰਹੇ ਸੀ ਇਸ ਲਈ ਉਨ੍ਹਾਂ ਨੇ ਪ੍ਰਤੀਕ ਨੂੰ ਨਾਮੀਨੇਟ ਕੀਤਾ ਸੀ।

Pic Courtesy: Instagram

ਇਹ ਸੁਣ ਕੇ ਸ਼ਮਿਤਾ (Shamita Shetty)  ਬੁਰੀ ਤਰ੍ਹਾਂ ਟੁੱਟ ਜਾਂਦੀ ਹੈ ਤੇ ਰਾਕੇਸ਼ (rakesh-bapat)  'ਤੇ ਜ਼ੋਰ-ਜ਼ੋਰ ਨਾਲ ਚੀਖਣ ਲੱਗ ਜਾਂਦੀ ਹੈ। ਸ਼ਮਿਤਾ (Shamita Shetty)  ਰਾਕੇਸ਼ ਨੂੰ ਕਹਿੰਦੀ ਹੈ ਕਿ ਇਹ ਜਾਣਨ ਦੀ ਬਜਾਏ ਕਿ ਉਨ੍ਹਾਂ ਨੂੰ ਕਿਤੇ ਸੱਟ ਤਾਂ ਨਹੀਂ ਲੱਗੀ ਉਲਟਾ ਪ੍ਰਤੀਕ ਲਈ ਆਪਣੀ ਗੱਲ ਸਾਬਤ ਕਰਨ 'ਚ ਲੱਗੇ ਹੋਏੇ ਹਨ।

 

0 Comments
0

You may also like