'Black Day' ਮਨਾਉਂਦੇ ਹੋਏ ਗਾਇਕ ਤਰਸੇਮ ਜੱਸੜ ਨੇ ਵੀ ਗੱਡੀ ‘ਤੇ ਲਾਇਆ ਕਾਲਾ ਝੰਡਾ

written by Lajwinder kaur | May 26, 2021

ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨਾਂ ਵੱਲੋਂ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ । ਦੱਸ ਦਈਏ ਅੱਜ ਯਾਨੀਕਿ 26 ਮਈ ਨੂੰ ਕਿਸਾਨੀ ਸੰਘਰਸ਼ ਨੂੰ ਪੂਰੇ ਛੇ ਮਹੀਨੇ ਹੋ ਗਏ ਨੇ। ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਪਰ ਕੇਂਦਰ ਦੀ ਸਰਕਾਰ ਜੋ ਕਿ ਆਪਣੇ ਅੜੀਅਲ ਸੁਭਾਅ ਦਾ ਮੁਜ਼ਾਹਰਾ ਕਰਦੇ ਹੋਏ ਕਿਸਾਨਾਂ ਵੱਲ ਕਈ ਧਿਆਨ ਨਹੀਂ ਦੇ ਰਹੀ ਹੈ।

Punjabi Singer Tarsem Jassar puts farmer flags on his bike Image Source: instagram
ਹੋਰ ਪੜ੍ਹੋ : ਖੇਤੀ ਸੁਧਾਰ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਗਾਇਕ ਜੱਸ ਬਾਜਵਾ ਨੇ ਲੋਕਾਂ ਨੂੰ ਜਗਾਉਂਦੇ ਹੋਏ ਪਾਈ ਪੋਸਟ, ਕਾਲੇ ਝੰਡੇ ਲੈ ਕੇ ਪਹੁੰਚਣ ਦੀ ਕੀਤੀ ਅਪੀਲ
inside image of tarsem jassar with his friend Image Source: instagram
ਅਜਿਹੇ 'ਚ ਇੱਕ ਵਾਰ ਫਿਰ ਤੋਂ ਕਿਸਾਨੀ ਸੰਘਰਸ਼ ਨੂੰ ਗਰਮਜੋਸ਼ੀ ਦਿੰਦੇ ਹੋਏ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਥਾਂਵਾਂ ਉੱਤੇ ਰੋਸ ਪ੍ਰਦਰਸ਼ਨ ਹੋ ਰਹੇ ਨੇ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ। ਕਲਾਕਾਰ ਆਪਣੇ ਢੰਗ ਦੇ ਨਾਲ ਰੋਸ ਦਾ ਪ੍ਰਗਟਾਵਾ ਕਰ ਰਹੇ ਨੇ। ਗਾਇਕ ਤੇ ਐਕਟਰ ਤਰਸੇਮ ਜੱਸੜ ਨੇ ਵੀ ਆਪਣੇ ਗੱਡੀ ਅੱਗੇ ਰੋਸ ਦਾ ਕਾਲਾ ਝੰਡਾ ਲਗਾਇਆ ਹੈ।
singer tarsem jassar shared his post in the favour of farmer Image Source: instagram
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- “ Black Day “ 26 ਮਈ , 6 ਮਹੀਨੇ ਦੇ ਇਤਿਹਾਸਕ ਕਿਸਾਨ ਸੰਘਰਸ਼ ਪ੍ਰਦਰਸ਼ਨ ਨੂੰ..No Farmers No Food ..’ । ਤਰਸੇਮ ਜੱਸੜ ਕਿਸਾਨਾਂ ਦੇ ਹੱਕਾਂ ‘ਚ ਪੋਸਟ ਪਾਉਂਦੇ ਰਹਿੰਦੇ ਨੇ । ਇਸ ਤੋਂ ਇਲਾਵਾ ਇਹ ਕਿਸਾਨੀ ਪ੍ਰਦਰਸ਼ਨ ‘ਚ ਆਪਣੀ ਹਾਜ਼ਰੀ ਲਗਵਾਉਂਦੇ ਰਹਿੰਦੇ ਨੇ । ਉਹ ਦਿੱਲੀ ਕਿਸਾਨੀ ਸੰਘਰਸ਼ ‘ਚ ਵੀ ਆਪਣੀ ਸੇਵਾਵਾਂ ਨਿਭਾ ਕੇ ਆਏ ਸੀ।  

0 Comments
0

You may also like