Advertisment

'ਬਲੈਕੀਆ' ਫ਼ਿਲਮ ਦੇ ਕਿਰਦਾਰ 'ਚ ਫਿਟ ਬੈਠਣ ਲਈ ਦੇਵ ਖਰੌੜ ਨੇ ਚੁੱਕਿਆ ਇਹ ਕਦਮ, ਦੇਖੋ ਵੀਡਿਓ 

author-image
By Rupinder Kaler
New Update
'ਬਲੈਕੀਆ' ਫ਼ਿਲਮ ਦੇ ਕਿਰਦਾਰ 'ਚ ਫਿਟ ਬੈਠਣ ਲਈ ਦੇਵ ਖਰੌੜ ਨੇ ਚੁੱਕਿਆ ਇਹ ਕਦਮ, ਦੇਖੋ ਵੀਡਿਓ 
Advertisment

ਪੀਟੀਸੀ ਮੋਸ਼ਨ ਪਿਕਚਰਸ ਤੇ ਗਲੋਬ ਮੁਵੀਜ਼ ਪ੍ਰਾਈਵੇਟ ਲਿਮ. ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਫ਼ਿਲਮ 'ਬਲੈਕੀਆ' ਨੂੰ ਲੈ ਕੇ ਫ਼ਿਲਮ ਦੇ ਅਦਾਕਾਰ ਦੇਵ ਖਰੌੜ ਕਾਫੀ ਉਤਸ਼ਾਹਿਤ ਹੈ ਮੋਹਾਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਫ਼ਿਲਮ ਲੋਕਾਂ ਨੂੰ ਉਸ ਦੌਰ ਦੀ ਯਾਦ ਤਾਜ਼ਾ ਕਰਵਾ ਦੇਵੇਗੀ ਜਿਸ ਦੌਰ ਵਿੱਚ ਬਾਲੀਵੁੱਡ ਦੀ ਫ਼ਿਲਮ ਜੰਜ਼ੀਰ ਤੇ ਦੀਵਾਰ ਆਈ ਸੀ ਉਹਨਾਂ ਨੇ ਕਿਹਾ ਕਿ ਇਸ ਫ਼ਿਲਮ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨਾਂ ਨੇ ਫ਼ਿਲਮ ਦੇ ਕਿਰਦਾਰ 'ਚ ਫਿਟ ਬੈਠਣ ਲਈ ਥੋੜਾ ਵਜ਼ਨ ਵੀ ਵਧਾਉਣਾ ਪਿਆ ਹੈ

Advertisment
Blackia Will Remind Audience Of Deewar and Zanjeer, Says Dev Kharoud Blackia Will Remind Audience Of Deewar and Zanjeer, Says Dev Kharoud

ਦੇਵ ਖਰੌੜ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਹੋਰ ਫ਼ਿਲਮਾਂ ਤੋਂ ਹੱਟ ਕੇ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਜਿੰਨੇ ਆਪਣੇ ਸੱਭਿਆਚਾਰ ਨਾਲ ਜੁੜੇ ਹੁੰਦੇ ਹਨ ਉਨੇਂ ਹੀ ਸਟਾਈਲਿਸ਼ ਵੀ ਹਨ ਇਸੇ ਲਈ ਉਹਨਾਂ ਨੇ ਉਸ ਦੌਰ ਦੀ ਹਰ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ ਕੀਤੀ ਹੈ ਚਾਹੇ ਉਹ ਉਸ ਦੌਰ ਦੇ ਕੱਪੜੇ ਹੀ ਕਿਉਂ ਨਾ ਹੋਣ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਫ਼ਿਲਮ ਵਿੱਚ ਕਿਸੇ ਦੀ ਨਕਲ ਨਹੀਂ ਕੀਤੀ ਬਲਕਿ ਆਪਣੇ ਸਟਾਇਲ ਵਿੱਚ ਉਸ ਦੌਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ

https://www.youtube.com/watch?time_continue=30&v=HuTmkyDwO_k
Advertisment

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਦੇਵ ਖਰੌੜ ਦੀ ਬਲੈਕੀਆ ਫਿਲਮ ਪੰਜਾਬ ਦੇ 1970 ‘ ਚੱਲ ਰਹੇ ਉਸ ਦੌਰ ਨੂੰ ਪੇਸ਼ ਕਰੇਗੀ ਜਦੋਂ ਪਾਕਿਸਤਾਨ ਅਤੇ ਭਾਰਤ ਦੇ ਖੁੱਲੇ ਬਾਰਡਰਤੇ ਸੋਨੇ ਅਤੇ ਹੋਰ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਇੱਧਰ ਉੱਧਰ ਲਿਜਾਇਆ ਜਾਂਦਾ ਸੀ ਅਤੇ ਇਸ ਕਾਲ਼ੇ ਕਾਰੋਬਾਰ ਦੇ ਚਲਦਿਆਂ ਗੈਂਗ ਵਾਰ ਦੀਆਂ ਝਲਕਾਂ ਨੂੰ ਵੀ ਪੇਸ਼ ਕਰਦੀ ਨਜ਼ਰ ਆਵੇਗੀ ਬਲੈਕੀਆ

https://www.instagram.com/p/BvtUMoCg0bq/?utm_source=ig_embed

ਫਿਲਮ ਨੂੰ ਸੁਖਮਿੰਦਰ ਧੰਜਾਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਵਿਵੇਕ ਓਹਰੀ ਪ੍ਰੋਡਿਊਸਰ ਹਨd ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ਰਿਲੀਜ਼ ਕੀਤਾ ਜਾ ਰਿਹਾ ਹੈ

Advertisment

Stay updated with the latest news headlines.

Follow us:
Advertisment
Advertisment
Latest Stories
Advertisment