'BLACKIA MEETS SINGGA' ਗੀਤ ਪਾ ਰਿਹਾ ਹੈ ਧੱਕ, ਛਾਇਆ ਟਰੈਂਡਿੰਗ ‘ਚ ਦੇਖੋ ਵੀਡੀਓ

Written by  Lajwinder kaur   |  April 30th 2019 11:05 AM  |  Updated: April 30th 2019 11:05 AM

'BLACKIA MEETS SINGGA' ਗੀਤ ਪਾ ਰਿਹਾ ਹੈ ਧੱਕ, ਛਾਇਆ ਟਰੈਂਡਿੰਗ ‘ਚ ਦੇਖੋ ਵੀਡੀਓ

“ਯਾਰ ਹੁਨੀਂ ਬਸ ਦੁਨੀਆਂ ਤੇ ਆਏ ਆ

End ਲਾਉਣ ਨੂੰ ਦੁਨੀਆਂ ਹਲਾਉਣ ਨੂੰ”

ਸਿੰਗਾ ਪੰਜਾਬੀ ਇੰਡਸਟਰੀ ਦੇ ਉਹ ਗਾਇਕ ਨੇ ਜਿਨ੍ਹਾਂ ਨੇ ਛੋਟੀ ਉਮਰ ‘ਚ ਹੀ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਹੈ। ਆਪਣੀ ਦਮਦਾਰ ਆਵਾਜ਼ ਤੇ  ‘ਸਿੰਗਾ ਬੋਲਦਾਂ’ ਡਾਇਲਾਗ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਵੱਖਰੀ ਹੀ ਪਹਿਚਾਣ ਬਣਾ ਲਈ ਹੈ। ਜਿਸਦੇ ਚੱਲਦੇ ਉਨ੍ਹਾਂ ਦਾ ਨਵਾਂ ਗੀਤ BLACKIA MEETS SINGGA ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਫੈਨਜ਼ ਦੀਆਂ ਉਮੀਦਾਂ ਉੱਤੇ ਖਰੇ ਉੱਤਰੇ ਹਨ ਤੇ ਫੈਨਜ਼ ਨੂੰ ਨਿਰਾਸ਼ ਨਾ ਕਰਦੇ ਹੋਏ ਉਨ੍ਹਾਂ ਨੇ ਇਹ ਗੀਤ ਬਹੁਤ ਹੀ ਸ਼ਾਨਦਾਰ ਗਾਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ। ਜਿਸਦੇ ਚੱਲਦੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ ਤੇ ਨੌਜਵਾਨਾਂ ਦੇ ਦਿਲਾਂ ਉੱਤੇ ਰਾਜ ਕਰ ਰਿਹਾ ਹੈ। ਇਸ ਗੀਤ ਨੂੰ ਦੇਵ ਖਰੌੜ ਤੇ ਸਿੰਗਾ ਉੱਤੇ ਫਿਲਮਾਇਆ ਗਿਆ ਹੈ ਤੇ ਦੋਵਾਂ ਦੀ ਜੋੜੀ ਪੂਰੀ ਧੱਕ ਪਾ ਰਹੀ ਹੈ।

View this post on Instagram

 

BLACKIA ?? 3rdMay

A post shared by SINGGA (@singga_official) on

ਹੋਰ ਵੇਖੋ:ਫ਼ਿਲਮ ‘ਬਲੈਕੀਆ’ ਰਿਲੀਜ਼ਿੰਗ ਤੋਂ ਪਹਿਲਾਂ ਹੀ ਪਾ ਰਹੀ ਧੂਮ, ਟਰੇਲਰ ਨੰਬਰ ਇੱਕ ਟਰੈਡਿੰਗ ‘ਚ ਛਾਇਆ, ਦੇਖੋ ਵੀਡੀਓ

ਫ਼ਿਲਮ ਬਲੈਕੀਆ ਜਿਹੜੀ ਬਾਕੀ ਪੰਜਾਬੀ ਫ਼ਿਲਮਾਂ ਤੋਂ ਵੱਖਰੀ ਸ਼ੈਲੀ ਦੀ ਹੈ। ਇਸ ਫ਼ਿਲਮ ‘ਚ ਦੇਵ ਖਰੌੜ, ਇਹਾਨਾ ਢਿੱਲੋਂ, ਅਸ਼ੀਸ਼ ਦੁੱਗਲ, ਰਾਣਾ ਜੰਗ ਬਹਾਦਰ ਸਿੰਘ, ਅਰਸ਼ ਹੁੰਦਲ ਤੇ ਕਈ ਹੋਰ ਨਾਮੀ ਕਲਾਕਾਰ ਵੀ ਨਜ਼ਰ ਆਉਣਗੇ। ਐਕਸ਼ਨ, ਫੈਮਿਲੀ ਡਰਾਮਾ, ਇਮੋਸ਼ਨਲ, ਲਵ ਸਟੋਰੀ ਤੇ ਦਮਦਾਰ ਡਾਇਲਾਗਸ ਵਾਲੀ ਫ਼ਿਲਮ ਬਲੈਕੀਆ ਨੂੰ ਡਾਇਰੈਕਟਰ ਸੁਖਮਿੰਦਰ ਧੰਜਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 3 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network