ਫ਼ਿਲਮ ‘ਬਲੈਕੀਆ’ 'ਚ ਸਿੰਗਾ ਦੇ ਗੀਤ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

written by Lajwinder kaur | April 28, 2019

ਪੰਜਾਬੀ ਇੰਡਸਟਰੀ ਦੀ ਫ਼ਿਲਮ ਬਲੈਕੀਆ ਜੋ ਕਿ ਹਰ ਪੱਖ ਤੋਂ ਬਿਹਤਰੀਨ ਫ਼ਿਲਮ ਸਾਬਿਤ ਹੋਣ ਵਾਲੀ ਹੈ। ਦੇਵ ਖਰੌੜ ਦੇ ਨਾਲ ਬਲੈਕੀਆ ਫ਼ਿਲਮ ਦੀ ਪੂਰੀ  ਸਟਾਰ ਕਾਸਟ ਫ਼ਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਪੱਬਾਂ ਭਾਰ ਹੋਈ ਪਈ ਹੈ। ਸਰੋਤਿਆਂ ਵੱਲੋਂ ਫ਼ਿਲਮ ਦੇ ਟਰੇਲਰ ਦੇ ਨਾਲ ਨਾਲ ਗੀਤਾਂ ਤੇ ਡਾਇਲੌਂਗਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੋਰ ਵੇਖੋ:ਕਿਉਂ ਪਾਵ ਧਾਰੀਆ ਨੇ ਵਿਆਹ ਤੋਂ ਕੀਤਾ ਇਨਕਾਰ, ਵੇਖੋ ਵੀਡੀਓ ਪੰਜਾਬੀ ਇੰਡਸਟਰੀ ‘ਚ ਕੁੱਝ ਹੀ ਸਮੇਂ ਦੇ ‘ਚ ਵੱਡੀ ਬੁਲੰਦੀ ਨੂੰ ਹਾਸਿਲ ਕਰਨ ਵਾਲਾ ਪੰਜਾਬੀ ਦੇ ਮਸ਼ਹੂਰ ਗਾਇਕ ‘ਸਿੰਗਾ’ ਜੋ ਕਿ ਅੱਜ-ਕੱਲ੍ਹ ਚਰਚਾ ਦੇ ਵਿੱਚ ਛਾਏ ਹੋਏ ਹਨ। ਜੀ ਹਾਂ, ਪੰਜਾਬੀ ਇੰਡਸਟਰੀ ਦੇ ‘ਸਿੰਗਾ ਬੋਲਦਾ ਵੀਰੇ’ ਨਾਲ ਪ੍ਰਸਿੱਧੀ ਖੱਟਣ ਵਾਲੇ ਸਿੰਗਾ ਬਹੁਤ ਜਲਦ ਬਲੈਕੀਆ ਫ਼ਿਲਮ ਦਾ ਪ੍ਰਮੋਸ਼ਨਲ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਹ ਗੀਤ ਫ਼ਿਲਮ ਦੇ ਨਾਇਕ ਦੇਵ ਖਰੌੜ ਉੱਤੇ ਫਿਲਮਾਇਆ ਗਾਇਆ ਹੈ। ਇਸ ਗੀਤ ਨੂੰ  ਸਿੰਗਾ ਨੇ ਗਾਇਆ ਹੈ  ਤੇ ਬੋਲ ਖੁਦ ਸਿੰਗਾ ਨੇ ਹੀ ਲਿਖੇ ਹਨ। ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਉਸ ਨੂੰ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਇਹ ਗੀਤ 29 ਅਪ੍ਰੈਲ ਨੂੰ ਸਰੋਤਿਆਂ ਦੇ ਰੁਬਰੂ ਹੋ ਜਾਵੇਗਾ। ਸਿੰਗਾ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਰੱਜ ਕੇ ਪਿਆਰ ਮਿਲਦਾ ਹੈ। ਦੇਵ ਖਰੌੜ ਤੇ ਇਹਾਨਾ ਢਿੱਲੋਂ ਦੀ ਫ਼ਿਲਮ ਬਲੈਕੀਆ 3 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

0 Comments
0

You may also like