ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ,ਸਾਡੇ ਬੋਲਦੀ ਬਲੱਡ ਵਿੱਚ ਤੂੰ- ਅੰਮ੍ਰਿਤ ਮਾਨ

Written by  Rajan Sharma   |  October 03rd 2018 06:26 AM  |  Updated: October 03rd 2018 06:26 AM

ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ,ਸਾਡੇ ਬੋਲਦੀ ਬਲੱਡ ਵਿੱਚ ਤੂੰ- ਅੰਮ੍ਰਿਤ ਮਾਨ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਜਲਦ ਗਾਇਕ "ਅੰਮ੍ਰਿਤ ਮਾਨ" amrit maan ਦੀ ਪੰਜਾਬੀ ਫ਼ਿਲਮ ” ਆਟੇ ਦੀ ਚਿੜੀ ” ਰਿਲੀਜ ਹੋਣ ਜਾ ਰਹੀ ਹੈ | ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ਦੱਸ ਦਈਏ ਕਿ ਇਸ ਫ਼ਿਲਮ ਦਾ ਪਹਿਲਾ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਬਲੱਡ ਵਿੱਚ ਤੂੰ ” punjabi song ਇਸਦੀ ਜਾਣਕਾਰੀ ਅੰਮ੍ਰਿਤ ਮਾਨ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਗੀਤ ਦੀ ਵੀਡੀਓ ਦੁਆਰਾ ਸਭ ਨਾਲ ਸਾਂਝੀ ਕੀਤੀ | ਜਿੱਥੇ ਕਿ ਅੰਮ੍ਰਿਤ ਮਾਨ ਨੇਂ ਇਸ ਗੀਤ ਨੂੰ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਉਥੇ ਹੀ ਇਸ ਗੀਤ ਬੋਲ ਵੀ ਓਹਨਾ ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੀਪ ਜੰਡੂ ” ਨੇਂ ਦਿੱਤਾ ਹੈ |

https://www.youtube.com/watch?v=S2wz_G0obQM

ਕੁਝ ਦਿਨ ਪਹਿਲਾਂ ਹੀ ਫ਼ਿਲਮ ਦੀ ਸਟਾਰਕਾਸਟ ਟੀਮ ਵਲੋਂ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਇੱਕ ਹੋਰ ਬੇਹੱਦ ਸੋਹਣਾ ਪੋਸਟਰ ਸਾਂਝਾ ਕੀਤਾ ਗਿਆ ਸੀ ਜਿਸ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਬੜੀ ਹੀ ਖੂਬਸੂਰਤ ਪੰਜਾਬੀ ਪੋਸ਼ਾਕ ਵਿੱਚ ਨਜ਼ਰ ਆ ਰਹੇ ਹਨ| ਉਹਨਾਂ ਦੋਨਾਂ ਪਿੱਛੇ ਇੱਕ ਛੋਟਾ ਜਿਹਾ ਸਰਦਾਰ ਵੀ ਪੋਸਟਰ ਨੂੰ ਬਹੁਤ ਰੌਣਕ ਲਾ ਰਿਹਾ ਹੈ |

Aate Di Chidi

ਜੇਕਰ ਆਪਾਂ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਸ ਫ਼ਿਲਮ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਤੋਂ ਇਲਾਵਾ ਇਸ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਸਰਦਾਰ ਸੋਹੀ ਵੀ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਨਜ਼ਰ ਆਉਣਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network