ਗੁਰਲੇਜ਼ ਅਖ਼ਤਰ ਅਤੇ ਸਿੱਪੀ ਗਿੱਲ ਦੇ ਨਵੇਂ ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ 

written by Shaminder | July 18, 2019

ਗਾਇਕ ਸਿੱਪੀ ਗਿੱਲ ਅਤੇ ਗੁਰਲੇਜ਼ ਅਖਤਰ ਦਾ ਗੀਤ ਬਲੱਡ ਲਾਈਨ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਗੁਰਲੇਜ਼ ਅਖ਼ਤਰ ਅਤੇ ਸਿੱਪੀ ਗਿੱਲ ਨੇ ਆਪਣੀਆਂ ਅਵਾਜ਼ਾਂ ਨਾਲ ਸ਼ਿੰਗਾਰਿਆ ਹੈ ਜਦਕਿ ਸੰਗੀਤ ਦਿੱਤਾ ਹੈ ਲਾਡੀ ਨੇ । ਇਸ ਗੀਤ ਦੀ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਅਤੇ ਸਿੱਪੀ ਗਿੱਲ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ ‘ਕੋਰਟ ਮੈਰਿਜ਼’ ਬਣ ਰਿਹਾ ਹੈ ਹਰ ਇੱਕ ਦੀ ਪਸੰਦ, ਨਵੀਂ ਪੀੜੀ ਨੂੰ ਗਾਣੇ ਜ਼ਰੀਏ ਦਿੱਤੀ ਸੇਧ

https://www.instagram.com/p/Bz-DLt-Af02/

ਜਦਕਿ ਹੋਰ ਕਈ ਲੋਕਾਂ ਨੇ ਵੀ ਇਸ ਵੀਡੀਓ 'ਚ ਆਪੋ ਆਪਣਾ ਕਿਰਦਾਰ ਨਿਭਾਇਆ ਹੈ । ਇਸ ਗੀਤ ਦੇ ਬੋਲ ਸੁਲੱਖਣ ਨੇ ਲਿਖੇ ਨੇ। ਇਸ ਗੀਤ 'ਚ ਜੱਟ ਦੇ ਰੋਅਬ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੁੜੀਆਂ ਦੀਆਂ ਚਾਪਲੂਸੀਆਂ ਜੱਟ ਨਹੀਂ ਕਰਦੇ ਕਿਉਂਕਿ ਉਸ ਦੀਆਂ ਰਗਾਂ 'ਚ ਜੱਟ ਦਾ ਖੁਨ ਵਹਿੰਦਾ ਹੈ ।

https://www.instagram.com/p/Bzpg83dgAmt/

ਇਸ ਗੀਤ 'ਚ ਪੱਬਜੀ ਗੇਮਸ ਦੇ ਰੁਝਾਨ ਨੂੰ ਵੀ ਵਿਖਾਇਆ ਗਿਆ ਹੈ । ਜੋ ਕਿ ਅੱਜ ਕੱਲ੍ਹ ਦੇ ਸਮੇਂ 'ਚ ਕਾਫੀ ਮਸ਼ਹੂਰ ਹੈ ।

 

0 Comments
0

You may also like