ਸਿੱਖ ਕੌਮ ਦੀ ਬਹਾਦਰੀ ਦੀ ਦਾਸਤਾਨ ਬਿਆਨ ਕਰਦਾ ਹੈ ਤਰਸੇਮ ਜੱਸੜ ਦਾ ਨਵਾਂ ਗਾਣਾ ‘ਬਲੱਡ ਲਾਈਨ’

written by Rupinder Kaler | July 14, 2020

ਗਾਇਕ ਤੇ ਅਦਾਕਾਰ ਤਰਸੇਮ ਜੱਸੜ ਆਪਣੀ ਐਲਬਮ ‘ਮਾਈ ਪਰਾਈਡ’ ਦੇ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਕਰ ਰਹੇ ਹਨ । ਹਾਲ ਹੀ ਵਿੱਚ ਉਹਨਾਂ ਨੇ ਐਮਬਮ ਦਾ ਨਵਾਂ ਗਾਣਾ ‘ਬਲੱਡਲਾਈਨ’ ਰਿਲੀਜ਼ ਕੀਤਾ ਹੈ, ਜਿਸ ਨੂੰ ਕਿ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਵੀ ਤਰਸੇਮ ਜੱਸੜ ਨੇ ਖੁਦ ਲਿਖੇ ਹਨ ਜਦੋਂ ਕਿ ਮਿਊਜ਼ਿਕ ਬਿੱਗ ਬਰਡ ਨੇ ਦਿੱਤਾ ਹੈ । https://www.instagram.com/p/CCnISO5gXr8/ ਜੱਸੜ ਦੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ ਕਿਉਂਕਿ ਇਸ ਗੀਤ ਵਿੱਚ ਸਿੱਖ ਕੌਮ ਦੀ ਬਹਾਦਰੀ ਦੀ ਗੱਲ ਕੀਤੀ ਗਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਐਲਬਮ ਦਾ ਟਾਈਟਲ ਟਰੈਕ ‘ਮਾਈ ਪਰਾਈਡ’ ਤੇ ਇੱਕ ਹੋਰ ਗਾਣਾ ‘ਯਾਰ ਮੇਰੇ’ ਰਿਲੀਜ਼ ਕੀਤਾ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਜੱਸੜ ਇਸ ਐਲਬਮ ਦੇ ਕੁਝ ਹੋਰ ਗਾਣੇ ਛੇਤੀ ਰਿਲੀਜ਼ ਕਰਨਗੇ । ਜਿਨ੍ਹਾਂ ਦਾ ਉਹਨਾਂ ਦੇ ਪ੍ਰਸ਼ੰਸਕਾ ਨੂੰ ਇੰਤਜ਼ਾਰ ਹੈ । https://www.instagram.com/p/CCd3JZ1A97a/ https://www.instagram.com/p/CCNJUa_AFJh/

0 Comments
0

You may also like