ਬੌਬੀ ਦਿਓਲ ਦੀ ਪਤਨੀ ਨਾਲ ਇਹ ਤਸਵੀਰ ਹੋ ਰਹੀ ਹੈ ਸ਼ੋਸ਼ਲ ਮੀਡੀਆ 'ਤੇ ਵਾਇਰਲ,ਦੋਨਾਂ ਦੀ ਲਵ ਸਟੋਰੀ ਹੈ ਦਿਲਚਸਪ

Written by  Aaseen Khan   |  June 26th 2019 03:33 PM  |  Updated: June 26th 2019 03:49 PM

ਬੌਬੀ ਦਿਓਲ ਦੀ ਪਤਨੀ ਨਾਲ ਇਹ ਤਸਵੀਰ ਹੋ ਰਹੀ ਹੈ ਸ਼ੋਸ਼ਲ ਮੀਡੀਆ 'ਤੇ ਵਾਇਰਲ,ਦੋਨਾਂ ਦੀ ਲਵ ਸਟੋਰੀ ਹੈ ਦਿਲਚਸਪ

ਬੌਬੀ ਦਿਓਲ ਜਿਹੜੇ ਅੱਜ ਕੱਲ੍ਹ ਫ਼ਿਲਮਾਂ ਤਾਂ ਘੱਟ ਹੀ ਕਰ ਰਹੇ ਹਨ ਪਰ ਸ਼ੋਸ਼ਲ ਮੀਡੀਆ 'ਤੇ ਪਰਿਵਾਰ ਨਾਲ ਤਸਵੀਰਾਂ ਦੇ ਚਲਦਿਆਂ ਛਾਏ ਰਹਿੰਦੇ ਹਨ। ਪਿਛਲੇ ਦਿਨੀਂ ਬੌਬੀ ਦਿਓਲ ਆਪਣੇ ਪੁੱਤਰ ਆਰਿਆਮਾਨ ਦਿਓਲ ਨਾਲ ਤਸਵੀਰ ਸਾਂਝੀ ਕਰਕੇ ਚਰਚਾ 'ਚ ਬਣੇ ਹੋਏ ਸਨ ਅਤੇ ਇਸ ਵਾਰ ਬੌਬੀ ਦਿਓਲ ਦੀ ਉਹਨਾਂ ਦੀ ਪਤਨੀ ਤਾਨੀਆ ਦਿਓਲ ਨਾਲ ਤਸਵੀਰ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

 

View this post on Instagram

 

My Angel my life so blessed to be your father happy 18th #happybirthday #london

A post shared by Bobby Deol (@iambobbydeol) on

ਤਾਨੀਆ ਦਿਓਲ ਬਾਕੀ ਸਟਾਰਸ ਦੀਆਂ ਪਤਨੀਆਂ ਦੀ ਤਰ੍ਹਾਂ ਲਾਈਮ ਲਾਈਟ 'ਚ ਨਹੀਂ ਰਹਿੰਦੀ। ਅਸਲ 'ਚ ਬੌਬੀ ਦਿਓਲ ਦੀ ਪਤਨੀ ਦਾ ਨਾਮ ਤਾਨੀਆ ਅਹੂਜਾ ਹੈ। ਉਹ ਇੱਕ ਬਿਜ਼ਨਸ ਵੂਮਨ ਹਨ ਅਤੇ ਫ਼ਿਲਮੀ ਦੁਨੀਆਂ ਤੋਂ ਆਪਣੇ ਆਪ ਨੂੰ ਦੂਰ ਹੀ ਰੱਖਦੇ ਹਨ।

 

View this post on Instagram

 

❤️

A post shared by Bobby Deol (@iambobbydeol) on

ਉਹਨਾਂ ਦੀ ਤਸਵੀਰ ਨੂੰ ਸ਼ੋਸ਼ਲ ਮੀਡੀਆ 'ਤੇ ਹੁਣ ਤੱਕ 60 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਫੈਨਸ ਦੋਨਾਂ ਦੀ ਜੋੜੀ ਦੀ ਸਲਾਮਤੀ ਦੀਆਂ ਦੁਆਵਾਂ ਕਰ ਰਹੇ ਹਨ। ਬੌਬੀ ਅਤੇ ਤਾਨੀਆ ਦੀ ਪਿਆਰ ਦੀ ਕਹਾਣੀ ਵੀ ਕਿਸੇ ਫ਼ਿਲਮ ਨਾਲੋਂ ਘੱਟ ਨਹੀਂ। ਦੋਨਾਂ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਬੌਬੀ ਦਿਓਲ ਆਪਣੇ ਫ਼ਿਲਮੀ ਸਫ਼ਰ ਦੇ ਡੈਬਿਊ ਤੋਂ ਅਗਲੇ ਸਾਲ ਯਾਨੀ 1996 'ਚ ਹੀ ਤਾਨੀਆ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਸੀ। ਦੋਨਾਂ ਨੂੰ ਇਕੱਠਿਆਂ 20 ਸਾਲ ਤੋਂ ਵੀ ਉੱਪਰ ਹੋ ਚੁੱਕੇ ਹਨ। ਦੋਨਾਂ ਦੀ ਮੁਲਾਕਾਤ ਇੱਕ ਪਾਰਟੀ ਦੇ ਦੌਰਾਨ ਹੋਈ ਸੀ।

ਹੋਰ ਵੇਖੋ : ਬਰਫੀਲੇ ਗਲੇਸ਼ੀਅਰ 'ਚ ਕੁਝ ਇਸ ਤਰੀਕੇ ਨਾਲ ਕਬੱਡੀ ਖੇਡਦੇ ਨੇ ਜਾਂਬਾਜ਼ ਫੌਜੀ ਜਵਾਨ, ਵੀਡੀਓ ਹੋ ਰਿਹਾ ਹੈ ਵਾਇਰਲ

bobby Deol and his wife tanya deol know about love story viral picture bobby Deol and his wife tanya deol

ਬੌਬੀ ਇੱਕ ਦਿਨ ਮੁੰਬਈ ਦੇ ਇੱਕ ਇਟਾਲੀਅਨ ਰੈਸਟੋਰੈਂਟ 'ਚ ਬੈਠੇ ਸਨ ਉਸ ਸਮੇਂ ਹੀ ਉਹਨਾਂ ਦੇ ਅੱਗੇ ਤੋਂ ਇੱਕ ਲੜਕੀ ਗੁਜ਼ਰੀ ਜਿਸ ਨੂੰ ਦੇਖਦੇ ਹੀ ਉਹਨਾਂ ਨੂੰ ਪਿਆਰ ਹੋ ਗਿਆ, ਉਹ ਲੜਕੀ ਤਾਨੀਆ ਸੀ। ਉਸ ਤੋਂ ਬਾਅਦ ਤਾਨੀਆ ਨੂੰ ਇੰਪ੍ਰੈੱਸ ਕਰਨ ਲਈ ਬੌਬੀ ਦਿਓਲ ਨੇ ਕਾਫੀ ਮੁਸ਼ਕਤ ਕੀਤੀ। ਜਦੋਂ ਦੋਨਾਂ ਦੀ ਗੱਲ ਹੋਣ ਲੱਗੀ ਤਾਂ ਬੌਬੀ ਤਾਨੀਆ ਨੂੰ ਉਸੇ ਰੈਸਟੋਰੈਂਟ 'ਚ ਲੈ ਕੇ ਗਏ ਜਿੱਥੇ ਉਹਨਾਂ ਨੂੰ ਪਹਿਲੀ ਨਜ਼ਰੇ ਪਿਆਰ ਹੋ ਗਿਆ ਸੀ ਅਤੇ ਉੱਥੇ ਤਾਨੀਆ ਨੂੰ ਪਰਪੋਸ ਕੀਤਾ ਅਤੇ ਤਾਨੀਆ ਨੇ ਹਾਂ ਕਹਿ ਦਿੱਤਾ।

ਪਿਤਾ ਧਰਮਿੰਦਰ ਦਿਓਲ ਅਤੇ ਪਰਿਵਾਰ ਨੂੰ ਤਾਨੀਆ ਏਨੀ ਪਸੰਦ ਆਈ ਕਿ ਦੋਨਾਂ ਦਾ 1996 'ਚ ਵਿਆਹ ਕਰਵਾ ਦਿੱਤਾ। ਵਰਕ ਫਰੰਟ ਦੀ ਗੱਲ ਕਰੀਏ ਤਾਂ ਬੌਬੀ ਦਿਓਲ ਅਕਸ਼ੈ ਕੁਮਾਰ ਨਾਲ 'ਹਾਊਸਫੁੱਲ 4' 'ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network