ਬੌਬੀ ਦਿਓਲ ਨੇ ਦਿਖਾਈ ਡੋਲੇ-ਸ਼ੋਲੇ, ਪਿਤਾ ਧਰਮਿੰਦਰ ਨੇ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ

written by Lajwinder kaur | October 31, 2021

ਬਾਲੀਵੁੱਡ ਐਕਟਰ ਬੌਬੀ ਦਿਓਲ (Bobby Deol) ਸ਼ੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਅਤੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਖ਼ਾਸ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਆਪਣੇ ਕੰਮ ਦੇ ਨਾਲ-ਨਾਲ ਬੌਬੀ ਦਿਓਲ ਜ਼ਬਰਦਸਤ ਬਾਡੀ ਟਰਾਂਸਫਾਰਮੇਸ਼ਨ ਨੂੰ ਲੈ ਕੇ ਵੀ ਚਰਚਾ 'ਚ ਹਨ। ਉਨ੍ਹਾਂ ਦੇ ਪਿਤਾ ਧਰਮਿੰਦਰ ਨੂੰ ਵੀ ਬੌਬੀ ਦਿਓਲ ਦਾ ਟਰਾਂਸਫਾਰਮੇਸ਼ਨ ਪਸੰਦ ਆਈ ਹੈ । ਹਾਲ ਹੀ ‘ਚ ਬੌਬੀ ਦਿਓਲ ਨੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ , ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਬਟੋਰ ਰਹੀ ਹੈ।

Image Source: Instagra

ਹੋਰ ਪੜ੍ਹੋ : Tu Yaheen Hai (TRIBUTE) : ਹਰ ਇੱਕ ਦੀਆਂ ਅੱਖਾਂ ਨੂੰ ਨਮ ਕਰ ਰਿਹਾ ਹੈ ਸ਼ਹਿਨਾਜ਼ ਗਿੱਲ ਦਾ ਸਿਧਾਰਥ ਸ਼ੁਕਲਾ ਦੇ ਲਈ ਗਾਇਆ ਗੀਤ, ਦੇਖੋ ਵੀਡੀਓ

ਬੌਬੀ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਜਿਸ 'ਚ ਉਨ੍ਹਾਂ ਦਾ ਹੈਰਾਨੀਜਨਕ ਟ੍ਰਾਂਸਫਾਰਮੇਸ਼ਨ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਦੇ ਨਾਲ ਉਨ੍ਹਾਂ ਦੇ ਪਿਤਾ ਧਰਮਿੰਦਰ ਨੇ ਆਪਣੀ ਟਿੱਪਣੀ ਇਸ ਫੋਟੋ ਉੱਤੇ ਦਿੱਤੀ ਹੈ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤੀ ਆਪਣੇ ਛੋਟੇ ਪੁੱਤਰ ਜੇਹ ਅਲੀ ਖ਼ਾਨ ਦੀ ਕਿਊਟ ਤਸਵੀਰ, ਮਾਂ ਵਾਂਗ ਯੋਗਾ ਕਰਦਾ ਨਜ਼ਰ ਆਇਆ ਨੰਨ੍ਹਾ ਜੇਹ

ਬੌਬੀ ਦਿਓਲ ਨੇ ਆਪਣੇ ਟ੍ਰੇਨਰ ਨਾਲ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ- "ਚਾਰ ਸਾਲ ਬੀਤ ਚੁੱਕੇ ਹਨ, ਅਤੇ ਇਸ ਨੂੰ ਅਜੇ ਵੀ ਓਨੀ ਹੀ ਮਿਹਨਤ ਅਤੇ ਦ੍ਰਿੜ ਇਰਾਦੇ ਦੀ ਲੋੜ ਹੈ... ਪ੍ਰਜਵਲ ਸ਼ੈਟੀ ਦੇ ਨਾਲ ਪਹਿਲਾਂ ਨਾਲੋਂ ਵੀ ਮਜ਼ਬੂਤ।" ਬੌਬੀ ਨੇ ਇਸ ਦੇ ਨਾਲ ਵਰਕਆਊਟ ਨਾਲ ਜੁੜੇ ਕਈ ਹੈਸ਼ਟੈਗ ਵੀ ਲਿਖੇ ਹਨ। ਇਸ ਪੋਸਟ ਉੱਤੇ ਪਿਤਾ ਧਰਮਿੰਦਰ ਨੇ ਦੋ ਕਮੈਂਟ ਕੀਤੇ ਨੇ ਇੱਕ ‘ਚ ਉਨ੍ਹਾਂ ਨੇ - "ਲਵ ਯੂ ਮਾਈ ਬੇਬੀ ਫੇਸ ਬਾਡੀ ਬਿਲਡਰ। ਆਪਣੇ ਸਲਾਹਕਾਰ ਨੂੰ ਮੇਰਾ ਪਿਆਰ ਦਿਓ।" ਧਰਮਿੰਦਰ ਨੇ ਦੂਜੇ ਕਮੈਂਟ ‘ਚ ਲਿਖਿਆ: "ਬਹੁਤ ਵਧੀਆ, ਰੱਬ ਤੁਹਾਡੇ ਦੋਵਾਂ ਦਾ ਭਲਾ ਕਰੇ।"

inside image of bobby deol shared his new look pic with fans

ਤੁਹਾਨੂੰ ਦੱਸ ਦੇਈਏ ਕਿ ਬੌਬੀ ਦਿਓਲ ਅਤੇ ਸੰਨੀ ਦਿਓਲ ਧਰਮਿੰਦਰ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦੇ ਬੇਟੇ ਹਨ। ਹਾਲ ਹੀ 'ਚ ਬੌਬੀ ਦਿਓਲ ਨੇ ਵੱਡੇ ਭਰਾ ਸੰਨੀ ਦੇ ਜਨਮਦਿਨ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀਆਂ ਭੈਣਾਂ ਵਿਜਾਤਾ ਅਤੇ ਅਜਿਤਾ ਨਾਲ ਨਜ਼ਰ ਆ ਰਹੇ ਹਨ। ਬੌਬੀ ਜੋ ਕਿ ਲਗਾਤਾਰ ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਆਪਣੀ ਅਦਾਕਾਰੀ ਬਿਖਰੇ ਹੋਏ ਨਜ਼ਰ ਆ ਰਹੇ ਹਨ। ਬੌਬੀ ਹਾਲ ਹੀ 'ਚ ਨੈੱਟਫਲਿਕਸ ਦੀ ਸੀਰੀਜ਼ 'ਕਲਾਸ ਆਫ 83' ਅਤੇ 'ਆਸ਼ਰਮ' 'ਚ ਨਜ਼ਰ ਆਏ ਸਨ। ਆਉਣ ਵਾਲੇ ਦਿਨਾਂ 'ਚ ਬੌਬੀ ਦਿਓਲ 'ਲਵ ਹੋਸਟਲ' ਅਤੇ 'ਐਨੀਮਲ' 'ਚ ਨਜ਼ਰ ਆਉਣਗੇ। ਬੌਬੀ ਦਿਓਲ ਦੀ ਵੈੱਬ ਸੀਰੀਜ਼ ‘ਆਸ਼ਰਮ’ ਜਿਸ ਦੇ ਦੋ ਭਾਗ ਆ ਚੁੱਕੇ ਹਨ। ਇਨ੍ਹਾਂ ਦੋਵਾਂ ਹੀ ਭਾਗਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਬਹੁਤ ਜਲਦ ਉਹ ਆਪਣੀ ਸੀਰੀਜ਼ ਆਸ਼ਰਮ (Ashram 3) ਦੇ ਤੀਜੇ ਭਾਗ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।

 

 

View this post on Instagram

 

A post shared by Bobby Deol (@iambobbydeol)

You may also like