ਰੇਸ ੩ ਦੀ ਸਫ਼ਲਤਾ ਤੋਂ ਬਾਅਦ ਬੌਬੀ ਦਿਓਲ ਨੇ ਖ਼ਰੀਦੀ ਮਹਿੰਗੀ ਗੱਡੀ, ਵੀਡੀਓ ਆਈ ਸਾਹਮਣੇ

written by Gourav Kochhar | June 29, 2018

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ 'ਰੇਸ 3' ਨੂੰ ਭਾਵੇਂ ਹੀ ਦੁਨੀਆਂ ਦੀ ਸਭ ਤੋਂ ਖਰਾਬ ਫਿਲਮਾਂ 'ਚ ਸ਼ਾਮਲ ਕੀਤਾ ਗਿਆ ਹੋਵੇ ਪਰ ਇਸ ਨੇ ਆਪਣਾ ਬਜਟ ਪੂਰਾ ਕਰ ਲਿਆ ਹੈ। ਫਿਲਮ ਨੇ ਪਹਿਲੇ ਦਿਨ 29 ਕਰੋੜ ਦੀ ਕਮਾਈ ਕੀਤੀ ਸੀ। ਦਰਸ਼ਕਾਂ ਨੇ ਫਿਲਮ ਨੂੰ ਘਟੀਆ ਦੱਸਿਆ। ਇਸ ਦੇ ਬਾਵਜੂਦ ਫਿਲਮ ਹਿੱਟ ਹੋ ਗਈ ਹੈ। ਫਿਲਮ ਨੂੰ ਖਰਾਬ ਦੱਸਣ ਵਾਲੇ ਲੋਕਾਂ ਨੂੰ ਬੌਬੀ ਦਿਓਲ ਨੇ ਕਰਾਰਾ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਫਿਲਮ ਇੰਨੀ ਖਰਾਬ ਹੁੰਦੀ ਤਾਂ 100 ਕਰੋੜ ਕਦੇ ਵੀ ਨਾ ਕਮਾਉਂਦੀ। ਸਲਮਾਨ, ਬੌਬੀ ਦਿਓਲ ਫਿਲਮ ਦੀ ਪੂਰੀ ਕਾਸਟ ਸਫਲਤਾ ਤੋਂ ਬਹੁਤ ਬੇਹੱਦ ਖੁਸ਼ ਹੈ। ਬੌਬੀ ਦਿਓਲ ਨੇ ਇਸ ਫਿਲਮ ਨਾਲ 4 ਸਾਲ ਬਾਅਦ ਵਾਪਸੀ ਕੀਤੀ ਹੈ। ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਲਈ ਬੌਬੀ ਦਿਓਲ ਨੂੰ 7.50 ਕਰੋੜ ਰੁਪਏ ਦਿੱਤੇ ਹਨ।

https://www.instagram.com/p/BkiHWzjhAgA

ਹੁਣ ਜਦੋਂ ਫਿਲਮ ਵੀ ਹਿੱਟ ਹੋ ਗਈ ਹੈ ਤਾਂ ਬੌਬੀ Bobby Deol ਨੇ ਖੁਦ ਨੂੰ ਇਕ 'ਰੇਂਜ ਰੋਵਰ ਸਪੋਰਟਸ ਕਾਰ' ਗਿਫਟ ਕੀਤੀ ਹੈ। ਇਸ ਕਾਰ ਦੀ ਕੀਮਤ 1.2 ਕਰੋੜ ਰੁਪਏ ਦੀ ਹੈ। ਬੌਬੀ ਦਿਓਲ ਦੀ ਇਹ ਕਾਰ 210 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ। ਇਹ ਰੇਂਜ ਰੋਵਰ ਦਾ ਲੈਟੇਸਟ ਵਰਜ਼ਨ ਹੈ, ਜੋ ਅਪ੍ਰੈਲ 'ਚ ਲਾਂਚ ਹੋਇਆ ਸੀ। ਕਾਰ ਨਾਲ ਬੌਬੀ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਾਰ ਤੇ ਬਾਇਕ ਲਈ ਬੌਬੀ ਦਾ ਪਿਆਰ ਨਵਾਂ ਨਹੀਂ ਹੈ। ਬੌਬੀ ਕੋਲ ਪਹਿਲਾਂ ਤੋਂ ਲੈ 'Land Rover Freelander2', 'Range Rover Vogue', 'Mercedes-Benz S-Class' ਤੇ 'Porsche Cayenne' ਦਾ ਕਲੈਕਸ਼ਨ ਹੈ। ਦੱਸ ਦੇਈਏ ਕਿ ਕਾਰ ਤੋਂ ਇਲਾਵਾ ਬੌਬੀ ਦਿਓਲ ਦਾ ਬੇਟਾ ਆਰਿਮਨ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਆਰਿਮਨ ਨੂੰ ਆਈਫਾ 2018 ਦੇ ਫੰਕਸ਼ਨ 'ਚ ਆਪਣੇ ਪਿਤਾ ਨਾਲ ਦੇਖਿਆ ਗਿਆ। ਆਰਿਮਨ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ ਪਰ ਉਹ ਕਾਫੀ ਹੈਂਡਸਮ ਹੈ। ਜੇਕਰ ਆਰਿਮਨ ਬਾਲੀਵੁੱਡ 'ਚ ਆਉਣ ਦਾ ਫੈਸਲਾ ਲੈਂਦੇ ਹਨ ਤਾਂ ਬਾਕੀ ਸਟਾਰਕਿੱਡਜ਼ ਲਈ ਖਤਰਾ ਬਣ ਜਾਵੇਗਾ।

bobby deol ਬੌਬੀ ਦਿਓਲ

0 Comments
0

You may also like