ਬੌਬੀ ਦਿਓਲ ਨੇ ਦਰਸ਼ਕਾਂ ਨੂੰ ਦਿੱਤਾ ਸਰਪ੍ਰਾਈਜ਼, ‘Aashram 3’ ਦੇ ਰਿਲੀਜ਼ ਨਾਲ ਹੀ ਸਾਂਝਾ ਕੀਤਾ ‘ਆਸ਼ਰਮ 4’ ਦਾ ਟੀਜ਼ਰ

written by Lajwinder kaur | June 03, 2022

Ek Badnaam... Aashram Season 4 Teaser: ਬੌਬੀ ਦਿਓਲ ਦੀ ਮਸ਼ਹੂਰ ਵੈੱਬ ਸੀਰੀਜ਼ ਏਕ ਬਦਨਾਮ... ਆਸ਼ਰਮ ਦਾ ਸੀਜ਼ਨ ਤੀਜਾ ਰਿਲੀਜ਼ ਹੋ ਗਿਆ ਹੈ। ਅਜੇ ਦਰਸ਼ਕਾਂ ਨੇ ਤੀਜੇ ਸੀਜ਼ਨ ਨੂੰ ਪੂਰਾ ਵੀ ਨਹੀਂ ਕੀਤਾ ਤੇ ਬੌਬੀ ਦਿਓਲ ਨੇ ਦਰਸ਼ਕਾਂ ਨੂੰ ਸਰਪ੍ਰਾਈਜ਼ ਕਰਦੇ ਹੋਏ ਆਸ਼ਰਮ 4 ਦਾ ਵੀ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ ਆਸ਼ਰਮ ਦਾ ਚੌਥਾ ਸੀਜ਼ਨ ਵੀ ਆਵੇਗਾ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਫ਼ਿਲਮ ‘ਸ਼ਰੀਕ-2’ ਦਾ ਟ੍ਰੇਲਰ ਹੋਇਆ ਮੁਲਤਵੀ, ਐਕਟਰ ਦੇਵ ਖਰੌੜ ਨੇ ਪੋਸਟ ਪਾ ਕੇ ਦਿੱਤੀ ਜਾਣਕਾਰੀ

inside image of bobby deol image source Instagram

ਦੱਸ ਦਈਏ ਟੀਜ਼ਰ ਲਗਭਗ 1 ਮਿੰਟ ਦਾ ਹੈ। ਜਿਸ 'ਚ ਬੌਬੀ ਦਿਓਲ ਖੁਦ ਨੂੰ ਭਗਵਾਨ ਕਹਿ ਰਹੇ ਹਨ। ਇਸ ਦੇ ਨਾਲ ਹੀ ਤ੍ਰਿਧਾ ਚੌਧਰੀ ਦੀ ਇੱਕ ਛੋਟੀ ਜਿਹੀ ਝਲਕ ਦੇਖਣ ਨੂੰ ਮਿਲੀ ਹੈ। ਟੀਜ਼ਰ 'ਚ ਪੰਮੀ ਪਹਿਲਵਾਨ ਯਾਨੀ ਅਦਿਤੀ ਪੋਹਣਕਰ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਪੰਮੀ ਜਿਸ ਨੇ ਬਾਬੇ ਦੇ ਆਸ਼ਰਮ ਵਿੱਚ ਵਾਪਸੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਮੁੜ ਤੋਂ ਬਾਬੇ ਦੇ ਜਾਲ ਵਿੱਚ ਫਸਦੀ ਹੋਈ ਦਿਖਾਈ ਦੇ ਰਹੀ ਹੈ। ਜਿਸ ਕਰਕੇ ਹਰ ਕੋਈ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਬਾਬੇ ਦੀ ਮਾਇਆ ਜਾਲ ਤੋਂ ਨਿਕਲ ਜਾਵੇ।

aashram 4 image source Instagram

ਬੌਬੀ ਦਿਓਲ ਅਤੇ ਐੱਮਐਕਸ ਪਲੇਅਰ ਨੇ ਆਸ਼ਰਮ 3 ਦੀ ਸਟ੍ਰੀਮਿੰਗ ਦੇ ਨਾਲ ਆਸ਼ਰਮ 4 ਦਾ ਟੀਜ਼ਰ ਸਾਂਝਾ ਕੀਤਾ ਹੈ। ਕੈਪਸ਼ਨ ਦੇ ਨਾਲ ਲਿਖਿਆ ਹੈ, ਬਾਬਾ ਅੰਤਰਯਾਮੀ ਹੈ, ਉਹ ਤੁਹਾਡੇ ਮਨ ਨੂੰ ਜਾਣਦਾ ਹੈ, ਇਸ ਲਈ ਆਸ਼ਰਮ 3 ਦੇ ਐਪੀਸੋਡ ਦੇ ਨਾਲ ਉਹ ਆਸ਼ਰਮ 4 ਦੀ ਝਲਕ ਵੀ ਲੈ ਕੇ ਆਏ ਹਨ।

Aashram Season 3 Trailer, Release Date: Witness major turn of events in Bobby Deol's 'Aashram' [WATCH] Image Source: Twitter
ਟੀਜ਼ਰ ਦੀ ਸ਼ੁਰੂਆਤ 'ਚ ਬੌਬੀ ਦਿਓਲ ਨਿਰਾਲਾ ਬਾਬਾ ਦੇ ਰੂਪ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਤਾਰੀਫ ਕੀਤੀ ਜਾ ਰਹੀ ਹੈ। ਟੀਜ਼ਰ ਦੀ ਸ਼ੁਰੂਆਤ ‘ਚ ਨਿਰਾਲਾ ਬਾਬਾ ਯਾਨੀ ਕਿ ਬੌਬੀ ਦਿਓਲ ਕਹਿੰਦਾ ਹੈ, ‘ਭਗਵਾਨ ਮੈਂ ਹਾਂ, ਮੈਂ ਤੁਹਾਡੇ ਕਾਨੂੰਨ ਤੋਂ ਉੱਪਰ ਸਵਰਗ ਬਣਾਇਆ ਹੈ, ਤੁਸੀਂ ਰੱਬ ਨੂੰ ਕਿਵੇਂ ਗ੍ਰਿਫਤਾਰ ਕਰ ਸਕਦੇ ਹੋ’। ਟੀਜ਼ਰ ਵਿੱਚ ਪੰਮੀ ਪਹਿਲਵਾਨ ਦੀ ਆਸ਼ਰਮ ਵਿੱਚ ਵਾਪਸੀ ਨੂੰ ਦਿਖਾਇਆ ਗਿਆ ਹੈ। ਉਹ ਦੁਲਹਨ ਬਣ ਕੇ ਵੀ ਨਜ਼ਰ ਆ ਰਹੀ ਹੈ। ਦੱਸ ਦਈਏ ਜ਼ਿਆਦਾਤਰ ਦਰਸ਼ਕਾਂ ਨੂੰ ਲੱਗ ਰਿਹਾ ਹੈ ਸੀ ਇਹ ਆਸ਼ਰਮ ਤੀਜੇ ਸੀਜ਼ਨ 'ਚ ਖਤਮ ਹੋ ਜਾਵੇਗੀ। ਪਰ ਚੌਥੇ ਸੀਜ਼ਨ ਨੇ ਹੁਣ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਹੈ।

ਹੋਰ ਪੜ੍ਹੋ : ਅਜਿਹਾ ਸ਼ੈਤਾਨ ਬੱਚਾ ਕਦੇ ਨਹੀਂ ਦੇਖਿਆ ਹੋਵੇਗਾ, ਨਾਲ ਬੈਠੀ ਨੰਨ੍ਹੀ ਬੱਚੀ ਨਾਲ ਕੀਤੀ ਅਜਿਹੀ ਹਰਕਤ, ਦੇਖੋ ਵਾਇਰਲ ਵੀਡੀਓ

 

 

View this post on Instagram

 

A post shared by Bobby Deol (@iambobbydeol)

You may also like