ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਬੌਬੀ ਦਿਓਲ ਦਾ ਇਹ ਪੁਰਾਣਾ ਫੋਟੋ, ਲੈ ਰਹੇ ਨੇ ਮੱਕੀ ਦੀ ਰੋਟੀ ਦਾ ਅਨੰਦ

Written by  Lajwinder kaur   |  May 19th 2020 03:42 PM  |  Updated: May 19th 2020 03:42 PM

ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਬੌਬੀ ਦਿਓਲ ਦਾ ਇਹ ਪੁਰਾਣਾ ਫੋਟੋ, ਲੈ ਰਹੇ ਨੇ ਮੱਕੀ ਦੀ ਰੋਟੀ ਦਾ ਅਨੰਦ

ਪੰਜਾਬੀਅਤ ਤੇ ਪੰਜਾਬ ਨਾਲ ਸਬੰਧ ਰੱਖਣ ਵਾਲੇ ਬਾਲੀਵੁੱਡ ਦੇ ਨਾਮੀ ਅਦਾਕਾਰ ਬੌਬੀ ਦਿਓਲ ਦਾ ਇੱਕ ਪੁਰਾਣਾ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਤਸਵੀਰ ‘ਚ ਉਹ ਪੰਜਾਬ ਦੇ ਕਿਸੇ ਪਿੰਡ ‘ਚ ਨਜ਼ਰ ਆ ਰਹੇ ਨੇ । ਇੱਕ ਬਜ਼ੁਰਗ ਮਹਿਲਾ ਮਿੱਟੀ ਦੇ ਚੁੱਲੇ ‘ਤੇ ਮੱਕੀ ਦੀ ਰੋਟੀ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਬੌਬੀ ਦਿਓਲ ਉਨ੍ਹਾਂ ਦੇ ਕੋਲ ਬੈਠੇ ਹੋਏ ਦਿਖਾਈ ਦੇ ਰਹੇ ਨੇ । ਇਹ ਫੋਟੋ ਇੰਟਰਨੈੱਟ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਬੌਬੀ ਦਿਓਲ ਅਖੀਰਲੀ ਵਾਰ ਬਾਲੀਵੁੱਡ ਫ਼ਿਲਮ ਹਾਉਸਫੁੱਲ-4 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਰੇਸ 3, ਬਾਦਲ, ਬਰਸਾਤ, ਦੋਸਤੀ, ਯਮਲਾ ਪਗਲਾ ਦੀਵਾਨਾ ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

 

View this post on Instagram

 

My love my life my everything MAA I love you . Happy birthday MAA

A post shared by Bobby Deol (@iambobbydeol) on

ਧਰਮਿੰਦਰ ਦੇ ਛੋਟੇ ਬੇਟੇ ਬੌਬੀ ਦਿਓਲ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤੀ ਸੀ ਜਿਸ ‘ਚ ਉਹ ਲਾਕ ਡਾਊਨ ਦਾ ਪਾਲਣ ਕਰ ਰਹੇ ਲੋਕਾਂ ਦੀ ਤੇ ਇਸ ਬਿਮਾਰੀ ਦੇ ਨਾਲ ਜੰਗ ਲੜ ਰਹੇ ਡਾਕਟਰਾਂ, ਨਰਸਾਂ ਅਤੇ ਪੁਲਿਸ ਮੁਲਾਜ਼ਮਾਂ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ ਸੀ ।  ‘ਚੰਦ ਰੋਜ਼ ਕੀ ਬਾਤ ਹੈ ਯਾਰੋ, ਅਣਦੇਖਾ ਦੁਸ਼ਮਣ ਹਾਰੇਗਾ’ ਕਵਿਤਾ ਦੇ ਨਾਲ ਲੋਕਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਨਜ਼ਰ ਆਏ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network