ਇਸ ਵਜ੍ਹਾ ਕਰਕੇ ਸਾਰਾ ਦਿਨ ਸ਼ਰਾਬ ਦੇ ਨਸ਼ੇ ’ਚ ਡੁੱਬਿਆ ਰਹਿੰਦਾ ਸੀ ਬੌਬੀ ਦਿਓਲ

Written by  Rupinder Kaler   |  August 19th 2020 06:01 PM  |  Updated: August 19th 2020 06:01 PM

ਇਸ ਵਜ੍ਹਾ ਕਰਕੇ ਸਾਰਾ ਦਿਨ ਸ਼ਰਾਬ ਦੇ ਨਸ਼ੇ ’ਚ ਡੁੱਬਿਆ ਰਹਿੰਦਾ ਸੀ ਬੌਬੀ ਦਿਓਲ

ਕੋਰੋਨਾ ਦੀ ਵਜ੍ਹਾ ਕਰਕੇ ਸਿਨੇਮਾ ਘਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਹਨ, ਇਸ ਸਭ ਦੇ ਚਲਦੇ ਕੁਝ ਫ਼ਿਲਮ ਮੇਕਰਾਂ ਨੇ ਆਪਣੀਆਂ ਫ਼ਿਲਮਾਂ ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਕੀਤੀਆਂ ਹਨ । ਇਹਨਾਂ ਫ਼ਿਲਮਾਂ ਵਿੱਚੋਂ ਇੱਕ ਫ਼ਿਲਮ ਬੌਬੀ ਦਿਓਲ ਦੀ ਵੀ ਹੈ । ‘ਕਲਾਸ ਆਫ਼ 83’ ਜਿਹੜੀ ਕਿ 21 ਅਗਸਤ ਨੂੰ ਰਿਲੀਜ਼ ਹਣੋ ਜਾ ਰਹੀ ਹੈ । ਇਸ ਫ਼ਿਲਮ ਵਿੱਚ ਉਹਨਾਂ ਨੇ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ, ਜਿਹੜਾ ਕਿ ਆਪਣੀ ਸੂਝ ਬੂਝ ਨਾਲ ਅੱਤਵਾਦੀਆਂ ਦਾ ਸਫਾਇਆ ਕਰਦਾ ਹੈ ।

https://www.instagram.com/p/CDkxZfyhygh/

ਪਰ ਬੌਬੀ ਦਿਓਲ ਦੀ ਅਸਲ ਜ਼ਿੰਦਗੀ ਵਿੱਚ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਸੀ ਜਦੋਂ ਉਹ ਆਪਣੀ ਸੂਝ ਬੂਝ ਗਵਾ ਬੈਠੇ ਸਨ । ਬੌਬੀ ਦਿਓਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਈ ਖੁਲਾਸੇ ਕੀਤੇ ਹਨ । ਬੌਬੀ ਨੇ ਦੱਸਿਆ ਕਿ ‘ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਆਪਣੀ ਜ਼ਿੰਦਗੀ ਤੇ ਤਰਸ ਖਾਣ ਲੱਗ ਗਏ ਸਨ ਕੋਈ ਵੀ ਮੇਰੇ ਨਾਲ ਕੰਮ ਕਰਨ ਲਈ ਤਿਆਰ ਨਹੀਂ ਸੀ ।

https://www.instagram.com/p/CDRKOpOB3oF/

ਮੈਂ ਸ਼ਰਾਬ ਦਾ ਸਹਾਰਾ ਲਿਆ …ਸਾਰਾ ਦਿਨ ਸ਼ਰਾਬ ਦੇ ਨਸ਼ੇ ਵਿੱਚ ਡੁੱਬਿਆ ਰਹਿੰਦਾ ਸੀ । ਮੈਂ ਇੱਕ ਦਿਨ ਆਪਣੇ ਬੱਚਿਆਂ ਦੀਆਂ ਅੱਖਾਂ ਵਿੱਚ ਦੇਖਿਆ ਕਿ ਪਾਪਾ ਸਾਰਾ ਦਿਨ ਘਰ ਰਹਿੰਦੇ ਹਨ …ਇਹ ਗੱਲ ਮੈਂ ਆਪਣੀ ਪਤਨੀ ਤੇ ਮਾਂ ਦੀਆਂ ਅੱਖਾਂ ਵਿੱਚ ਵੀ ਦੇਖੀ …ਪਰ ਮੈਂ ਕਿੱਥੇ ਗਲਤ ਸੀ …ਫਿਰ ਮੈਨੂੰ ਅਹਿਸਾਸ ਹੋਇਆ ਕਿ ਸਭ ਕੁਝ ਬਦਲ ਗਿਆ ਹੈ । ਇਸ ਤੋਂ ਬਾਅਦ ਮੈਂ ਸੋਚਣ ਲੱਗਾ ਕਿ ਕੋਈ ਆਵੇ ਤਾਂ ਸਭ ਕੁਝ ਬਦਲ ਦੇਵੇ ਫਿਰ ਮੈਂ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕੀਤਾ …ਇਸ ਤੋਂ ਬਾਅਦ ਮੈਂ ਪਿਛਲੇ 2-3 ਸਾਲਾਂ ਤੋਂ ਲਗਾਤਾਰ ਕੰਮ ਕਰਦਾ ਆ ਰਿਹਾ ਹਾਂ’ ।

https://www.instagram.com/p/CA0cbxJhQ-h/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network