ਬੌਬੀ ਦਿਓਲ ਨੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵੱਡੇ ਭਰਾ ਸੰਨੀ ਦਿਓਲ ਨੂੰ ਜਨਮ ਦਿਨ ਦੀ ਵਧਾਈ

written by Shaminder | October 19, 2021

ਬੌਬੀ ਦਿਓਲ (Bobby Deol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਬੌਬੀ ਦਿਓਲ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੌਬੀ ਦਿਓਲ ਨੇ ਆਪਣੇ ਵੱਡੇ ਭਰਾ ਸੰਨੀ ਦਿਓਲ (Sunny Deol) ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਵੀ ਸੰਨੀ ਦਿਓਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ ।

Sunny Deol,, -min Image From Instagram

ਹੋਰ ਪੜ੍ਹੋ : ਐਮੀ ਵਿਰਕ ਦੱਖਣੀ ਫ਼ਿਲਮਾਂ ਦੀ ਹੀਰੋਇਨ ਨਿੱਕੀ ਗਲਰਾਨੀ ਨਾਲ ਲੈ ਕੇ ਆ ਰਹੇ ਹਨ ਨਵਾਂ ਪ੍ਰੋਜੈਕਟ

ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਉਹ ਫ਼ਿਲਮ ‘ਗਦਰ-2’ ਦਾ ਸੀਕਵੇਲ ਬਨਾਉਣ ਜਾ ਰਹੇ ਹਨ । ਬੀਤੇ ਦਿਨੀਂ ਸੰਨੀ ਦਿਓਲ ਦੀ ਮਤਰੇਈ ਮਾਂ ਹੇਮਾ ਮਾਲਿਨੀ ਦਾ ਵੀ ਜਨਮ ਦਿਨ ਸੀ ।

sunny deol

ਇਸ ਮੌਕੇ ‘ਤੇ ਹੇਮਾ ਮਾਲਿਨੀ ਦੇ ਨਾਲ ਧਰਮਿੰਦਰ ਦੀਆਂ ਤਸਵੀਰਾਂ ਨੂੰ ਵੀ ਹੇਮਾ ਮਾਲਿਨੀ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਲੰਮੇ ਅਰਸੇ ਤੋਂ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ । ਹੁਣ ਉਹ ਬਤੌਰ ਸਿਆਸੀ ਆਗੂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਸੰਨੀ ਦਿਓਲ ਧਰਮਿੰਦਰ ਦੇ ਵੱਡੇ ਬੇਟੇ ਹਨ ।

 

View this post on Instagram

 

A post shared by Bobby Deol (@iambobbydeol)

You may also like