ਉਮਰ ਦੇ ਲਿਹਾਜ਼ ਨਾਲ ਏਨੀਂ ਬਦਲ ਗਈ ਹੈ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ, ਤਸਵੀਰਾਂ ਵਾਇਰਲ

written by Rupinder Kaler | January 02, 2020

ਸੰਨੀ ਦਿਓਲ ਤੇ ਬੌਬੀ ਦਿਓਲ ਦੀ ਮਾਂ ਪ੍ਰਕਾਸ਼ ਕੌਰ ਲੰਬੇ ਸਮੇਂ ਬਾਅਦ ਕੈਮਰੇ ਦੀਆਂ ਤਸਵੀਰਾਂ ਵਿੱਚ ਕੈਦ ਹੋਈ  ਹੈ । ਪ੍ਰਕਾਸ਼ ਕੌਰ ਤੇ ਉਹਨਾਂ ਦੇ ਬੇਟੇ ਬੌਬੀ ਦਿਓਲ ਨੂੰ ਹਾਲ ਹੀ ਵਿੱਚ ਡਿਨਰ 'ਤੇ ਜਾਂਦਿਆਂ ਦੇਖਿਆ ਗਿਆ, ਇਸ ਮੌਕੇ ’ਤੇ  ਉਨ੍ਹਾਂ ਨਾਲ ਬੌਬੀ ਦਿਓਲ ਦੀ ਪਤਨੀ ਵੀ ਮੌਜੂਦ ਸੀ । ਤਿੰਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਪ੍ਰਕਾਸ਼ ਕੌਰ ਆਪਣੀ ਉਮਰ ਦੇ ਲਿਹਾਜ਼ ਨਾਲ ਕਾਫੀ ਬਦਲ ਗਏ ਹਨ ।ਦੱਸ ਦੇਈਏ ਕਿ ਸੰਨੀ ਦਿਓਲ ਤੇ ਬੌਬੀ ਦਿਓਲ ਦੀ ਮਾਂ ਧਰਮਿੰਦਰ ਦੀ ਪਹਿਲੀ ਪਤਨੀ ਹੈ। ਧਰਮਿੰਦਰ ਨੇ 1954 'ਚ ਵਿਆਹ ਕੀਤਾ ਸੀ।

ਧਰਮਿੰਦਰ ਨੇ ਹੇਮਾ ਮਾਲਿਨੀ ਨਾਲ 1979 'ਚ ਵਿਆਹ ਕੀਤਾ ਸੀ ਤੇ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਧਰਮ ਬਦਲ ਕੇ ਇਹ ਵਿਆਹ ਕੀਤਾ ਸੀ। ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਦੋ ਬੇਟੇ ਤੇ ਦੋ ਬੇਟੀਆਂ ਹਨ- ਸੰਨੀ, ਬੌਬੀ, ਵਿਜੇਤਾ ਤੇ ਅਜੀਤਾ ਦਿਓਲ। ਧਰਮਿੰਦਰ ਨੇ ਬੇਸ਼ੱਕ ਦੂਸਰਾ ਵਿਆਹ ਕਰ ਲਿਆ ਸੀ ਪਰ ਉਹ ਆਪਣੇ ਪਰਿਵਾਰ ਲਈ ਹਮੇਸ਼ਾ ਖੜ੍ਹੇ ਸਨ।

 

0 Comments
0

You may also like