ਧਰਮਿੰਦਰ ਦੇ ਫਾਰਮ ਹਾਊਸ ਨੂੰ ਲਗਜ਼ਰੀ ਹੋਟਲ ਬਣਾਉਣਾ ਚਾਹੁੰਦੇ ਹਨ ਬੌਬੀ-ਸੰਨੀ

Written by  Gourav Kochhar   |  June 21st 2018 05:16 AM  |  Updated: June 21st 2018 05:16 AM

ਧਰਮਿੰਦਰ ਦੇ ਫਾਰਮ ਹਾਊਸ ਨੂੰ ਲਗਜ਼ਰੀ ਹੋਟਲ ਬਣਾਉਣਾ ਚਾਹੁੰਦੇ ਹਨ ਬੌਬੀ-ਸੰਨੀ

ਕਈ ਬਾਲੀਵੁੱਡ ਸਿਤਾਰਿਆਂ ਦੀ ਅਦਾਕਾਰੀ ਤੋਂ ਇਲਾਵਾ ਸਾਈਡ ਬਿਜ਼ਨੈੱਸ ਦੀ ਸ਼ੁਰੂਆਤ ਤੋਂ ਹੀ ਰੂਚੀ ਰਹੀ ਹੈ। ਸਪਾ, ਸੈਲੂਨ ਤੇ ਜਿਮ ਚੇਨ ਤੋਂ ਇਲਾਵਾ ਦਰਜ਼ਨਾਂ ਬਾਲੀਵੁੱਡ ਹਸਤੀਆਂ ਹੋਟਲਾਂ ਵਰਗੇ ਬਿਜ਼ਨੈੱਸ 'ਚ ਇਨਵੈਸਟਮੈਂਟ ਕਰਦੇ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਦਿਓਲ Deol Family ਪਰਿਵਾਰ ਵੀ ਆਪਣੇ ਫਾਰਮ ਹਾਊਸ 'ਤੇ ਹੋਟਲ ਬਣਾਉਣ ਦੀ ਯੋਜਨਾ ਬਣਾ ਰਹੇ ਹਨ।

dharmendra

ਦਿਓਲ ਪਰਿਵਾਰ ਦਾ ਇਹ ਫਾਰਮ ਹਾਊਸ ਮੁੰਬਈ ਤੋਂ ਸਟੇ ਲੋਨਾਵਾਲਾ 'ਚ ਕਰੀਬ 100 ਏਕੜ ਫੈਲਿਆ ਹੋਇਆ ਹੈ। ਦਿਓਲ ਪਰਿਵਾਰ ਜ਼ਿਆਦਾਤਰ ਸਮਾਂ ਆਪਣੇ ਇਸ ਫਾਰਮ ਹਾਊਸ 'ਤੇ ਹੀ ਬਿਤਾਉਂਦੇ ਹਨ। ਧਰਮਿੰਦਰ ਜ਼ਿਅਦਾਤਰ ਸਮਾਂ ਆਪਣੇ ਇਸ ਆਲੀਸ਼ਾਨ ਫਾਰਮ ਹਾਊਸ 'ਚ ਹੀ ਗੁਜਾਰਦੇ ਹਨ।

dharmendra

ਆਏ ਦਿਨੀਂ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਾਰਮ ਹਾਊਸ 'ਚ ਪਾਲਤੂ ਜਾਨਵਰਾਂ ਨੂੰ ਲੈ ਕੇ ਖੇਤਾਂ ਦੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਹੀ ਧਰਮਿੰਦਰ Dharmendra ਨੇ ਆਪਣੇ ਫਾਰਮ ਹਾਊਸ 'ਚ ਲੱਗੇ ਅੰਬਾਂ ਦਾ ਵੀਡੀਓ ਪੋਸਟ ਕੀਤਾ ਸੀ, ਜਿਸ 'ਚ ਉਹ ਆਖ ਰਹੇ ਸਨ ਕਿ ਉਨ੍ਹਾਂ ਨੇ ਬਹੁਤ ਪਿਆਰ ਨਾਲ ਇਨ੍ਹਾਂ ਅੰਬਾਂ ਦੇ ਰੁੱਖਾਂ ਨੂੰ ਉਗਾਇਆ ਹੈ।

salman khan

ਦੱਸਣਯੋਗ ਹੈ ਕਿ ਹੁਣ ਦਿਓਲ ਪਰਿਵਾਰ ਆਪਣੇ ਖੂਬਸੂਰਤ ਫਾਰਮ ਹਾਊਸ ਨੂੰ ਹੋਟਲ ਜਾਂ ਕਿਸੇ ਹੋਰ ਚੀਜ਼ 'ਚ ਤਬਦੀਲ ਕਰਨਾ ਚਾਹੁੰਦੇ ਹਨ। ਇਸ ਬਾਰੇ ਬੌਬੀ ਦਿਓਲ Bobby Deol ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਾ ਤਾਂ ਇਸ ਖਬਰ ਨੂੰ ਅਫਵਾਹ ਦੱਸਿਆ ਤੇ ਨਾ ਹੀ ਇਸ ਬਾਰੇ ਕੋਈ ਗੱਲ ਕੀਤੀ।

dharmendra

ਬੌਬੀ ਦਿਓਲ ਨੇ ਕਿਹਾ, ''ਫਾਰਮ ਹਾਊਸ ਨੂੰ ਲੈ ਕੇ ਸਾਡੇ ਦਿਮਾਗ 'ਚ ਕਈ ਵੱਡੀਆਂ-ਵੱਡੀਆਂ ਯੋਜਨਾਵਾਂ ਚੱਲ ਰਹੀਆਂ ਹਨ ਪਰ ਇਸ 'ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ।'' ਬੌਬੀ ਦਿਓਲ ਤੇ ਸੰਨੀ ਦਿਓਲ sunny deol ਸ਼ਾਇਦ ਇਸ ਫਾਰਮ ਹਾਊਸ ਨੂੰ ਆਪਣੀ ਨਵੀਂ ਇਨਵੈਸਟਮੈਂਟ ਦੇ ਤੌਰ 'ਤੇ ਦੇਖ ਰਹੇ ਹਨ ਪਰ ਇਸ 'ਤੇ ਧਰਮਿੰਦਰ ਦਾ ਰਿਐਕਸ਼ਨ ਕੀ ਹੈ ਇਹ ਜਾਣਨਾ ਕਾਫੀ ਦਿਲਚਸਪ ਹੋਵੇਗਾ।

dharmendra


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network