ਬੌਬੀ ਦਿਓਲ ਨੇ ਵਿਆਹ ਦੀ 25ਵੀਂ ਵਰ੍ਹੇਗੰਢ ‘ਤੇ ਪਤਨੀ ਤਾਨੀਆ ਦਿਓਲ ਨੂੰ ਵਿਸ਼ ਕਰਦੇ ਹੋਏ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ, ਦੋਨਾਂ ਦੀ ਲਵ ਸਟੋਰੀ ਹੈ ਦਿਲਚਸਪ

written by Lajwinder kaur | May 30, 2021

ਬਾਲੀਵੁੱਡ ਐਕਟਰ ਬੌਬੀ ਦਿਓਲ (Bobby Deol) ਸ਼ੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਪਤਨੀ ਤਾਨੀਆ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਵਿਸ਼ ਕਰਦੇ ਹੋਏ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ।

bobby deol and tania 25th wedding anniversary image source- instagram
ਹੋਰ ਪੜ੍ਹੋ : ਯੁਵਰਾਜ ਹੰਸ ਨੇ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੇਟੇ ਰੇਦਾਨ ਦੇ ਨਾਲ ਕਰਵਾਇਆ ਨਵਾਂ ਫੋਟੋ ਸ਼ੂਟ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ
bobby deol image image source- instagram
ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਮੇਰਾ ਦਿਲ, ਮੇਰੀ ਰੂਹ... ਤੁਸੀਂ ਮੇਰੇ ਲਈ ਮੇਰਾ ਸੰਸਾਰ ਹੋ... ਤੁਹਾਨੂੰ ਸਦਾ ਅਤੇ ਸਦਾ ਲਈ ਪਿਆਰ...ਵਿਆਹ ਦੀ 25 ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ’ । ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਜੋੜੀ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ।
bollywood actor bobby deol shared unseen pics of his wife image source- instagram
ਜੇ ਗੱਲ ਕਰੀਏ ਦੋਵਾਂ ਦੀ ਲਵ ਸਟੋਰੀ ਦੀ ਤਾਂ ਉਹ ਬਹੁਤ ਹੀ ਦਿਲਚਸਪ ਹੈ। ਬੌਬੀ ਅਤੇ ਤਾਨੀਆ ਦੀ ਪਿਆਰ ਦੀ ਕਹਾਣੀ ਵੀ ਕਿਸੇ ਫ਼ਿਲਮ ਨਾਲੋਂ ਘੱਟ ਨਹੀਂ। ਬੌਬੀ ਇੱਕ ਦਿਨ ਮੁੰਬਈ ਦੇ ਇੱਕ ਇਟਾਲੀਅਨ ਰੈਸਟੋਰੈਂਟ ‘ਚ ਬੈਠੇ ਸਨ ਉਸ ਸਮੇਂ ਹੀ ਉਹਨਾਂ ਦੇ ਅੱਗੇ ਤੋਂ ਇੱਕ ਮੁਟਿਆਰ ਗੁਜ਼ਰੀ ਜਿਸ ਨੂੰ ਦੇਖਦੇ ਹੀ ਉਹਨਾਂ ਨੂੰ ਪਿਆਰ ਹੋ ਗਿਆ, ਉਹ ਮੁਟਿਆਰ ਤਾਨੀਆ ਸੀ। ਉਸ ਤੋਂ ਬਾਅਦ ਤਾਨੀਆ ਨੂੰ ਇੰਪ੍ਰੈੱਸ ਕਰਨ ਲਈ ਬੌਬੀ ਦਿਓਲ ਨੇ ਕਾਫੀ ਮੁਸ਼ਕਤ ਕੀਤੀ। ਜਦੋਂ ਦੋਨਾਂ ਦੀ ਗੱਲ ਹੋਣ ਲੱਗੀ ਤਾਂ ਬੌਬੀ ਤਾਨੀਆ ਨੂੰ ਉਸੇ ਰੈਸਟੋਰੈਂਟ ‘ਚ ਲੈ ਕੇ ਗਏ ਜਿੱਥੇ ਉਹਨਾਂ ਨੂੰ ਪਹਿਲੀ ਨਜ਼ਰ ‘ਚ ਪਿਆਰ ਹੋ ਗਿਆ ਸੀ ਅਤੇ ਉੱਥੇ ਹੀ ਤਾਨੀਆ ਨੂੰ ਪ੍ਰਪੋਜ਼ ਕੀਤਾ ਅਤੇ ਤਾਨੀਆ ਨੇ ਹਾਂ ਕਹਿ ਦਿੱਤੀ । ਪਿਤਾ ਧਰਮਿੰਦਰ ਦਿਓਲ ਅਤੇ ਪਰਿਵਾਰ ਨੂੰ ਤਾਨੀਆ ਏਨੀ ਪਸੰਦ ਆਈ ਕਿ ਦੋਨਾਂ ਦਾ 1996 ‘ਚ ਵਿਆਹ ਕਰਵਾ ਦਿੱਤਾ ਸੀ।  
 
View this post on Instagram
 

A post shared by Bobby Deol (@iambobbydeol)

0 Comments
0

You may also like