ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਬਾਡੀਗਾਰਡ ਦਾ ਵੀਡੀਓ ਹੋ ਰਿਹਾ ਵਾਇਰਲ

written by Shaminder | September 22, 2021

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty )ਦੇ ਪਤੀ ਜਿਸ ਨੂੰ ਕਿ ਬੀਤੇ ਦਿਨ ਜ਼ਮਾਨਤ ਮਿਲੀ ਹੈ ।ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ । ਜਿਸ ਤੋਂ ਬਾਅਦ ਉਸ ਨੇ ਜ਼ਮਾਨਤ ਦੇ ਲਈ ਕਈ ਵਾਰ ਅਰਜ਼ੀ ਦਿੱਤੀ ਸੀ । ਪਰ ਇਸ ਵਾਰ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ਦੇਣ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ । ਜਿਸ ਤੋਂ ਬਾਅਦ ਰਾਜ ਕੁੰਦਰਾ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ।

Shilpa-Shetty-pp-min Image From Instagram

ਹੋਰ ਪੜ੍ਹੋ : ਸਿਧਾਰਥ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਵਾਇਰਲ ਹੋਇਆ ਸ਼ਹਿਨਾਜ਼ ਦਾ ਵੀਡੀਓ

ਇਨ੍ਹਾਂ ਵੀਡੀਓਜ਼ ‘ਚ ਇੱਕ ਵੀਡੀਓ ਰਾਜ ਤੇ ਸ਼ਿਲਪਾ ਸ਼ੈੱਟੀ ਦੇ ਬਾਡੀਗਾਰਡ (BodyGuard) ਦਾ ਵੀ ਹੈ । ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜ ਕੁੰਦਰਾ ਦੀ ਗੱਡੀ ਦੇ ਅੱਗੇ-ਅੱਗੇ ਇਹ ਬਾਡੀਗਾਰਡ ਭੱਜਦਾ ਜਾ ਰਿਹਾ ਹੈ ।

 

View this post on Instagram

 

A post shared by Bollywood Pap (@bollywoodpap)

ਇਸ ਵੀਡੀਓ ਨੂੰ ਵੇਖ ਕੇ ਕੁਝ ਲੋਕ ਤਾਂ ਇਸ ਸ਼ਖਸ ਨੂੰ ਟ੍ਰੋਲ ਕਰ ਰਹੇ ਹਨ, ਜਦੋਂਕਿ ਕੁਝ ਲੋਕ ਉਸਦੀ ਤਾਰੀਫ ਕਰ ਰਹੇ ਹਨ।

shilpa-shetty pp-min Image From Instagram

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਆਪਣੇ ਪਤੀ ਦੀ ਜ਼ਮਾਨਤ ਦੇ ਲਈ ਲਗਾਤਾਰ ਪ੍ਰਾਰਥਨਾ ਕਰ ਰਹੀ ਸੀ । ਪਹਿਲਾਂ ਉਸ ਨੇ ਆਪਣੇ ਘਰ ‘ਚ ਗਣਪਤੀ ਸਥਾਪਿਤ ਕੀਤੇ ਅਤੇ ਉਸ ਤੋਂ ਬਾਅਦ ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਗਈ ਸੀ । ਆਖਿਰਕਾਰ ਪ੍ਰਮਾਤਮਾ ਨੇ ਉਸ ਦੀ ਸੁਣ ਲਈ ਅਤੇ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ।

 

0 Comments
0

You may also like