ਜਦੋਂ ਗੁਰਦਾਸ ਮਾਨ ਦੇ ਗੱਲ ਲੱਗ ਮਿਲੇ ਬੋਹੇਮੀਆ , ਦੇਖੋ ਤਸਵੀਰਾਂ

Written by  Aaseen Khan   |  December 05th 2018 05:28 PM  |  Updated: December 05th 2018 05:51 PM

ਜਦੋਂ ਗੁਰਦਾਸ ਮਾਨ ਦੇ ਗੱਲ ਲੱਗ ਮਿਲੇ ਬੋਹੇਮੀਆ , ਦੇਖੋ ਤਸਵੀਰਾਂ

ਜਦੋਂ ਗੁਰਦਾਸ ਮਾਨ ਦੇ ਗੱਲ ਲੱਗ ਮਿਲੇ ਬੋਹੇਮੀਆ , ਦੇਖੋ ਤਸਵੀਰਾਂ : ਰੈਪ ਦੀ ਦੁਨੀਆ ਦਾ ਬਾਦਸ਼ਾਹ ਕਹੇ ਜਾਣ ਵਾਲੇ ਬੋਹੇਮੀਆ ਅੱਜ ਕੱਲ ਭਾਰਤ ਆਏ ਹੋਏ ਹਨ। ਬੋਹੇਮੀਆ ਮੀਆਂ ਭਾਰਤ 'ਚ ਸੰਗੀਤ ਦੀ ਦੁਨੀਆਂ ਦੀਆਂ ਵੱਡੀਆਂ ਸਖਸ਼ੀਅਤਾਂ ਨੂੰ ਮਿਲ ਰਹੇ ਹਨ ਅਤੇ ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਦੀਆਂ ਭਾਵਨਾਵਾਂ ਨੂੰ ਆਪਣੇ ਸਰੋਤਿਆਂ ਨਾਲ ਸ਼ੋਸ਼ਲ ਮੀਡੀਆ ਅਕਾਊਂਟਜ਼ 'ਤੇ ਸ਼ੇਅਰ ਕਰ ਰਹੇ ਹਨ। ਬੋਹੇਮੀਆ ਨੇ ਕਈ ਵੱਡੀਆਂ ਹਸਤੀਆਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿੰਨ੍ਹਾਂ 'ਚ ਗੁਰਦਾਸ ਮਾਨ , ਸਰਦੂਲ ਸਿਕੰਦਰ ਅਤੇ ਜੈਜ਼ੀ ਬੀ ਵਰਗੇ ਵੱਡੇ ਨਾਮ ਸ਼ਾਮਿਲ ਹਨ। ਪਹਿਲੀ ਇਸ ਤਸਵੀਰ 'ਚ ਬੋਹੇਮੀਆ ਜੈਜ਼ੀ ਬੀ ਦੇ ਬਰਾਬਰ ਖੜੇ ਨਜ਼ਰ ਆ ਰਹੇ ਹਨ ਇਸ ਤਸਵੀਰ ਦੀ ਕੈਪਸ਼ਨ 'ਚ ਬੋਹੇਮੀਆ ਨੇ ਲਿਖਿਆ ਹੈ ਕਿ 'ਇੱਕ ਜਿਉਂਦੀ ਜਾਗਦੀ ਸਖਸ਼ੀਅਤ ਜਿਹੜੇ ਕਿ ਸਭ ਤੋਂ ਵੱਡੀ ਇੰਸਪੀਰੇਸ਼ਨ ਹਨ। ਤੁਸੀਂ ਆਪ ਸੋਚ ਸਕਦੇ ਹੋ ਕਿ ਮੈਂ ਕਿੰਝ ਮਹਿਸੂਸ ਕਰ ਰਿਹਾ ਹਾਂ।

https://www.instagram.com/p/Bq7gMyXF8ki/

ਇਸ ਅਗਲੀ ਤਸਵੀਰ 'ਚ ਬੋਹੇਮੀਆ ਸਰਦੂਲ ਸਿਕੰਦਰ ਅਤੇ ਉਹਨਾਂ ਦੀ ਧਰਮ ਪਤਨੀ ਤੋਂ ਪਿਆਰ ਲੈਂਦੇ ਨਜ਼ਰ ਆ ਰਹੇ ਹਨ। ਫੋਟੋ ਦੀ ਕੈਪਸ਼ਨ 'ਚ ਬੋਹੇਮੀਆ ਨੇ ਸਰਦੂਲ ਸਿਕੰਦਰ ਹੋਰਾਂ ਦੇ ਹੀ ਗਾਣੇ ਦੀਆਂ ਸੱਤਰਾਂ ਲਿਖ ਉਹਨਾਂ ਨੂੰ ਸੰਬੋਧਨ ਕੀਤਾ ਹੈ। ਉਹਨਾਂ ਲਿਖਿਆ ਕਿ ਮੈਂ ਬਹੁਤ ਕਿਸਮਤ ਵਾਲਾ ਹਾਂ ਜੋ ਮੈਨੂੰ ਸਰਦੂਲ ਸਿਕੰਦਰ ਅਤੇ ਉਹਨਾਂ ਦੀ ਪਤਨੀ ਤੋਂ ਇਹਨਾਂ ਪਿਆਰ ਮਿਲਿਆ ਹੈ।

https://www.instagram.com/p/Bq83Vipjq_G/

ਇਸ ਅਗਲੀ ਤਸਵੀਰਾਂ ਨੇ ਅੱਜ ਇੰਟਰਨੈੱਟ 'ਤੇ ਬਹੁਤ ਹੀ ਚਰਚਾ ਖੱਟੀ ਹੈ ਤਸਵੀਰ ਹੈ ਹੀ ਅਜਿਹੀ , ਜਿਸ 'ਚ ਗੁਰਦਾਸ ਮਾਨ ਦੇ ਗੱਲ ਲੱਗ ਬੋਹੇਮੀਆ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਦੋਨਾਂ ਦੇ ਸਰੋਤਿਆਂ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ। ਤਸਵੀਰ ਦੀ ਕੈਪਸ਼ਨ 'ਚ ਬੋਹੇਮੀਆ ਨੇ ਲਿਖਿਆ ਕਿ "ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ , ਦੁਆ ਨਾ ਕੋਈ ਹੋਰ ਮੰਗਦੀ" ਗੁਰਦਾਸ ਮਾਨ ਬਾਬਾ ਜੀ ਨਾਲ।"

https://www.instagram.com/p/Bq_54HhF0q5/

ਹੋਰ ਪੜ੍ਹੋ : ਸੁਨੰਦਾ ਦੀਆਂ ਕਲੋਲਾਂ ਕਰ ਦੇਣਗੀਆਂ ਤੁਹਾਨੂੰ ਪਾਗਲ ,ਦੇਖੋ ਵੀਡੀਓ

ਇਹਨਾਂ ਤੋਂ ਇਲਾਵਾ ਬੋਹੇਮੀਆ ਅਤੇ ਸਿੱਧੂ ਮੂਸੇ ਵਾਲਾ ਦੀ ਵੀ ਤਸਵੀਰਾਂ ਸਾਹਮਣੇ ਆਈ ਸੀ ਜਿਸ ਨੇ ਤਹਿਲਕਾ ਮਚਾ ਦਿੱਤਾ ਸੀ। ਕਿਉਂਕਿ ਸਿੱਧੂ ਨੇ ਬੋਹੇਮੀਆ ਨਾਲ ਇੱਕ ਗਾਣਾ ਵੀ ਅਨਾਊਂਸ ਕੀਤਾ ਹੈ ਜਿਸ ਨਾਮ ਹੈ 'ਸੇਮ ਬੀਫ' ਜੋ ਕਿ ਜਲਦ ਹੀ ਆਵੇਗਾ।

https://www.instagram.com/p/Bq35DutlOm0/

ਬੋਹੇਮੀਆ ਦਾ ਪੰਜਾਬ ਦਾ ਆਉਣ ਦਾ ਵੱਡਾ ਕਾਰਨ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ੍ਸ 2018 ਵੀ ਹੈ ਜਿਸ 'ਚ ਬੋਹੇਮੀਆ ਵੱਲੋਂ ਆਪਣੇ ਰੈਪ ਅਤੇ ਅੰਦਾਜ਼ ਨਾਲ ਚਾਰ ਚੰਨ ਲਗਾਏ ਜਾਣਗੇ।

ਜਦੋਂ ਗੁਰਦਾਸ ਮਾਨ ਦੇ ਗੱਲ ਲੱਗ ਮਿਲੇ ਬੋਹੇਮੀਆ

ਜੋ ਕਿ 8 ਦਿਸੰਬਰ ਨੇ ਸ਼ਾਮ 6 ਵਜੇ ਪੀਟੀਸੀ ਪੰਜਾਬੀ ਦੇ ਟੀ ਵੀ ਚੈੱਨਲ 'ਤੇ ਲਾਈਵ ਦਿਖਾਇਆ ਜਾਵੇਗਾ ਅਤੇ ਜਿੰਨਾ ਨੂੰ ਵੀ ਤੁਸੀਂ ਵੋਟ ਪਾ ਕੇ ਅੱਗੇ ਲਿਆਂਦਾ ਹੋਵੇਗਾ ਉਹਨਾਂ ਨੂੰ ਮਿਲਣਗੇ ਸਭ ਤੋਂ ਵਧੀਆ ਦੇ ਖਿਤਾਬ।

https://www.instagram.com/p/BrAVKIhnctV/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network