ਬੋਹੇਮੀਆ ਨੇ ਆਪਣੇ ਜਨਮਦਿਨ 'ਤੇ ਫੈਨਸ ਨੂੰ ਦਿੱਤਾ ਤੋਹਫ਼ਾ, ਯਸ਼ ਰਾਜ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਨਵਾਂ ਗਾਣਾ

Written by  Aaseen Khan   |  October 15th 2019 11:08 AM  |  Updated: October 15th 2019 11:08 AM

ਬੋਹੇਮੀਆ ਨੇ ਆਪਣੇ ਜਨਮਦਿਨ 'ਤੇ ਫੈਨਸ ਨੂੰ ਦਿੱਤਾ ਤੋਹਫ਼ਾ, ਯਸ਼ ਰਾਜ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਨਵਾਂ ਗਾਣਾ

ਪੰਜਾਬੀ ਸੰਗੀਤ 'ਚ ਰੈਪ ਦੀ ਸ਼ੁਰੂਆਤ ਕਰਨ ਵਾਲੇ ਬੋਹੇਮੀਆ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। 15 ਅਕਤੂਬਰ 1979 'ਚ ਪਾਕਿਸਤਾਨ ਦੇ ਕਰਾਚੀ 'ਚ ਜਨਮੇ ਬੋਹੇਮੀਆ ਜਿੰਨ੍ਹਾਂ ਦਾ ਅਸਲ ਨਾਮ ਰੌਜਰ ਡੇਵਿਡ ਹੈ।13 ਸਾਲ ਦੀ ਉਮਰ 'ਚ ਪਰਿਵਾਰ ਨਾਲ ਅਮਰੀਕਾ ਗਏ ਬੋਹੇਮੀਆ ਨੇ ਅਮਰੀਕਾ ਦੀਆਂ ਗਲੀਆਂ 'ਚੋਂ ਹੀ ਮਿਊਜ਼ਿਕ 'ਚ ਆਪਣਾ ਵੱਖਰਾ ਰੁਤਬਾ ਬਣਾਇਆ। ਇਸ ਖ਼ਾਸ ਮੌਕੇ ਨੂੰ ਹੋਰ ਵੀ ਖ਼ਾਸ ਬਨਾਉਣ ਲਈ ਬੋਹੇਮੀਆ ਆਪਣਾ ਨਵਾਂ ਗੀਤ ਯਸ਼ ਰਾਜ ਬੈਨਰ ਦੇ ਨਾਲ ਲੈ ਕੇ ਆ ਚੁੱਕੇ ਹਨ।

ਜੀ ਹਾਂ ਯਸ਼ ਰਾਜ ਫ਼ਿਲਮਜ਼ ਦੇ ਨਾਲ ਉਹਨਾਂ ਦਾ ਇਹ ਦੂਜਾ ਗੀਤ ਹੈ। ਪਿਛਲੇ ਦਿਨੀਂ ਸਿੱਧੂ ਮੂਸੇ ਵਾਲਾ ਨਾਲ ਬੋਹੇਮੀਆ ਦਾ ਗੀਤ ਸੇਮ ਬੀਫ ਬਲਾਕਬਸਟਰ ਹਿੱਟ ਸਾਬਿਤ ਹੋਇਆ ਹੈ। ਹੁਣ 'ਕਦੀ ਕਦੀ' ਨਾਮ ਦਾ ਇਹ ਗੀਤ ਬੋਹੇਮੀਆ ਦਾ ਸੋਲੋ ਗੀਤ ਹੈ। ਸਾਗਾ ਮਿਊਜ਼ਿਕ ਦੇ ਲੇਬਲ ਵਾਲੇ ਇਸ ਗੀਤ ਦੇ ਬੋਲ, ਸੰਗੀਤ ਅਤੇ ਗਇਆ ਖੁਦ ਬੋਹੇਮੀਆ ਨੇ ਹੀ ਹੈ।

 

View this post on Instagram

 

#Samebeef ?

A post shared by BOHEMIA (@iambohemia) on

ਬੋਹਿਮੀਆ ਦੇ ਗਾਇਕੀ ਦੀ ਸਫ਼ਰ ਦੀ ਗੱਲ ਕਰੀਏ ਤਾਂ ਉਹਨਾਂ ਆਪਣੀ ਪਹਿਲੀ ਐਲਬਮ 'ਵਿਚ ਪ੍ਰਦੇਸ਼ਾਂ ਦੇ' 2002 'ਚ ਰਿਲੀਜ਼ ਕੀਤੀ ਸੀ। ਇਸ ਐਲਬਮ ਨਾਲ ਬੋਹੇਮੀਆ ਨੇ ਪੰਜਾਬੀ ਰੈਪ ਦੀ ਦੁਨੀਆ 'ਚ ਆਪਣੀ ਪਹਿਚਾਣ ਦਰਜ ਕਰਵਾਈ। ਉਸ ਤੋਂ ਬਾਅਦ 2006 'ਚ ਬੋਹੇਮੀਆ ਦੀ ਐਲਬਮ 'ਪੈਸਾ, ਨਸ਼ਾ, ਪਿਆਰ' ਰਿਲੀਜ਼ ਹੋਈ ਜਿਹੜੀ ਕਿ ਪਹਿਲੀ ਅਜਿਹੀ ਪੰਜਾਬੀ ਐਲਬਮ ਬਣੀ ਜਿਸ 'ਚ ਸਾਰੇ ਗਾਣੇ ਰੈਪ ਗੀਤ ਸਨ।

ਹੋਰ ਵੇਖੋ : ਡੇਂਗੂ ਤੋਂ ਉੱਭਰਦੇ ਹੀ ਧਰਮਿੰਦਰ ਬੋਲੇ,'ਊਂਠ 'ਤੇ ਬੈਠੇ ਇਨਸਾਨ ਨੂੰ ਵੀ ਕੁੱਤਾ ਵੱਡ ਜਾਂਦਾ'

 

View this post on Instagram

 

“Tere pairaan ch akheer hove meri, duaah na koi hor mangdi” with baba Gurdas Maan ji ??

A post shared by BOHEMIA (@iambohemia) on

ਬੋਹੇਮੀਆ ਬਾਲੀਵੁੱਡ ਦੀਆਂ ਵੀ ਕਈ ਫ਼ਿਲਮਾਂ 'ਚ ਗੀਤ ਗਾ ਚੁੱਕੇ ਹਨ ਜਿੰਨ੍ਹਾਂ 'ਚ ਚਾਂਦਨੀ ਚੌਕ ਟੂ ਚਾਈਨਾ ਫ਼ਿਲਮ 'ਚ ਟਾਈਟਲ ਸੌਂਗ 'ਚ ਫ਼ੀਚਰ ਕੀਤਾ ਸੀ। ਇਸ ਤੋਂ ਇਲਾਵਾ 8 X 10 ਤਸਵੀਰ 'ਚ ਆਈ ਗੌਟ ਦ ਪਿਕਚਰ, ਬ੍ਰੇਕਵੇਅ 'ਚ ਸੰਸਾਰ, ਦੇਸੀ ਬੋਏਜ਼ ਫ਼ਿਲਮ 'ਚ ਸੁਭਾ ਹੋਨੇ ਨਾਂ ਦੇਂ ਗਾਣੇ 'ਚ ਫ਼ੀਚਰ ਕਰ ਚੁੱਕੇ ਹਨ। ਬੋਹੇਮੀਆ ਦੇ ਜਨਮਦਿਨ 'ਤੇ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network