ਰੈਪਰ ਬੋਹੇਮੀਆ ਨੇ ਲੈਜੇਂਡ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

written by Lajwinder kaur | February 28, 2021

ਰੈਪਰ ਕਿੰਗ ਬੋਹੇਮੀਆ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਘੱਟ ਵੱਧ ਹੀ ਨਜ਼ਰ ਆਉਂਦੇ ਨੇ । ਉਹ ਕਦੇ ਕਦਾਏ ਹੀ ਕੋਈ ਪੋਸਟ ਪਾਉਂਦੇ ਨੇ। ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਸਰਦੂਲ ਸਿਕੰਦਰ ਜੀ ਦੇ ਇਸ ਦੁਨੀਆ ਤੋਂ ਚਲੇ ਜਾਣ ਦਾ ਹਰ ਇੱਕ ਸਖ਼ਸ਼ ਨੂੰ ਦੁੱਖ ਹੈ। ਰੈਪਰ ਕਿੰਗ ਬੋਹੇਮੀਆ ਨੇ ਵੀ ਪੋਸਟ ਪਾ ਕੇ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦਿੱਤੀ ਹੈ ।

bohemia and sardool sikander Image Source – instagram

ਹੋਰ ਪੜ੍ਹੋ : ਕਪਿਲ ਸ਼ਰਮਾ ਦੀਆਂ ਅੱਖਾਂ ਹੋਈਆਂ ਨਮ, ਮਰਹੂਮ ਗਾਇਕ ਸਰਦੂਲ ਸਿਕੰਦਰ ਦਾ ਖ਼ਾਸ ਵੀਡੀਓ ਕੀਤਾ ਸਾਂਝਾ, ਕਪਿਲ ਦੀ ਨਵਜੰਮੀ ਬੇਟੀ ਨੂੰ ਦਿੱਤਾ ਸੀ ਆਸ਼ੀਰਵਾਦ, ਦੇਖੋ ਵੀਡੀਓ

inside image of bohemia with sardool sikander Image Source – instagram

ਉਨ੍ਹਾਂ ਨੇ ਸਰਦੂਲ ਜੀ ਦੇ ਨਾਲ ਆਪਣੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਲੈਜੇਂਡ ਹਮੇਸ਼ਾ ਜ਼ਿੰਦਾ ਰਹਿੰਦੇ ਨੇ ❤️ @sardoolsikander’ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਪ੍ਰਸ਼ੰਸਕਾਂ ਦੇ ਕਮੈਂਟ ਆ ਚੁੱਕੇ ਨੇ। ਹਰ ਕੋਈ ਪੰਜਾਬੀ ਮਿਊਜ਼ਿਕ ਜਗਤ ਦੇ ਸੁਰਾਂ ਦੇ ਸਿਕੰਦਰ ਨੂੰ ਸ਼ਰਧਾਂਜਲੀ ਦੇ ਰਿਹਾ ਹੈ।

inside image of sardool sikander with punjabi singer and rapper bohemia Image Source – instagram

ਪੰਜਾਬੀ ਮਿਊਜ਼ਿਕ ਜਗਤ ਨੂੰ ਪਿਆ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ। ਸਰਦੂਲ ਜੀ ਆਪਣੇ ਗੀਤਾਂ ਦਾ ਅਣਮੁੱਲਾ ਖਜ਼ਾਨਾ ਆਪਣੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਦੇ ਗਏ ਨੇ । ਜੋ ਹਰ ਇੱਕ ਦੇ ਦਿਲ ‘ਚ ਹਮੇਸ਼ਾ ਰਹੇਗਾ।

 

 

View this post on Instagram

 

A post shared by BOHEMIA (@iambohemia)

0 Comments
0

You may also like