ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਗੀਤ ਅੱਜ ਵੀ ਹੈ ਸੁਪਰਹਿੱਟ,ਵੇਖੋ ਬੋਹੀਮੀਆ,ਅਮਰ ਨੂਰੀ 'ਤੇ ਹੋਰ ਕਲਾਕਾਰਾਂ ਨੇ ਕਿਵੇਂ ਪਾਇਆ ਇਸ ਗੀਤ 'ਤੇ ਭੰਗੜਾ,ਵੇਖੋ ਵੀਡੀਓ 

Written by  Shaminder   |  March 19th 2019 03:56 PM  |  Updated: March 19th 2019 03:56 PM

ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਗੀਤ ਅੱਜ ਵੀ ਹੈ ਸੁਪਰਹਿੱਟ,ਵੇਖੋ ਬੋਹੀਮੀਆ,ਅਮਰ ਨੂਰੀ 'ਤੇ ਹੋਰ ਕਲਾਕਾਰਾਂ ਨੇ ਕਿਵੇਂ ਪਾਇਆ ਇਸ ਗੀਤ 'ਤੇ ਭੰਗੜਾ,ਵੇਖੋ ਵੀਡੀਓ 

ਰੈਪਰ ਬੋਹੀਮੀਆ ਅਮਰ ਨੂਰੀ ਅਤੇ ਹੋਰ ਕਈ ਕਲਾਕਾਰਾਂ ਨੇ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ,ਨੀ ਬਾਬਿਆਂ ਦੇ ਚੱਲ ਚੱਲੀਏ ਗੀਤ 'ਤੇ ਭੰਗੜਾ ਪਾਇਆ । ਇਸ ਗੀਤ 'ਚ ਬੋਹੀਮੀਆ ਜੋ ਕਿ ਅਕਸਰ ਚੁੱਪਚਾਪ ਅਤੇ ਸੰਜੀਦਾ ਨਜ਼ਰ ਆਉਂਦੇ ਨੇ ਭੰਗੜਾ ਪਾ ਰਹੇ ਨੇ । ਇਸ ਵੀਡੀਓ 'ਚ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਨਹਿਰੋਂ ਪਾਰ ਬੰਗਲਾ ਪੁਆ ਦੇ ਹਾਣੀਆਂ ਵਰਗੇ ਹਿੱਟ ਗੀਤ ਨਾਲ ਬਣਾਈ ਸੀ ਰੋਮੀ ਗਿੱਲ ਨੇ ਪਛਾਣ,ਛੋਟੀ ਉਮਰ ‘ਚ ਹੀ ਦੇ ਗਿਆ ਸੀ ਸੰਗੀਤ ਜਗਤ ਨੂੰ ਵਿਛੋੜਾ,ਜਾਣੋ ਪੂਰੀ ਕਹਾਣੀ

https://www.instagram.com/p/BvBY96AB6jn/

ਜੋ ਕਿ ਇਸ ਗੀਤ 'ਤੇ ਭੰਗੜਾ ਪਾ ਰਹੇ ਨੇ । ਇਸ ਗੀਤ ਨੂੰ ਸੁਰਿੰਦਰ ਛਿੰਦਾ ਨੇ ਗਾਇਆ ਸੀ ਅਤੇ ਉਸ ਸਮੇਂ ਦਾ ਇਹ ਪ੍ਰਸਿੱਧ ਗੀਤ ਸੀ,ਪਰ ਇਸ ਸਦਾ ਬਹਾਰ ਗੀਤ ਨੂੰ ਅੱਜ ਵੀ ਬੜੇ ਚਾਅ ਨਾਲ ਸਰੋਤਿਆਂ ਵੱਲੋਂ ਸੁਣਿਆ ਜਾਂਦਾ ਹੈ ।  ਜਿਸ ਨੂੰ ਅੱਜ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ । ਅਮਰ ਨੂਰੀ ਅਤੇ ਹੋਰ ਕਈ ਕਲਾਕਾਰ ਵੀ ਇਸ ਗੀਤ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ । ਲੋਕਾਂ ਵੱਲੋਂ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network