'ਮੁੰਡਾ ਫਰੀਦਕੋਟੀਆ' ਫ਼ਿਲਮ ਦੇ ਇੱਕ ਹੋਰ ਗੀਤ ਦਾ ਪੋਸਟਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼

written by Aaseen Khan | May 18, 2019

'ਮੁੰਡਾ ਫਰੀਦਕੋਟੀਆ' ਫ਼ਿਲਮ ਦੇ ਇੱਕ ਹੋਰ ਗੀਤ ਦਾ ਪੋਸਟਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼ : 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਰੌਸ਼ਨ ਪ੍ਰਿੰਸ ਦੀ ਫ਼ਿਲਮ 'ਮੁੰਡਾ ਫਰੀਦਕੋਟੀਆ' ਦੇ ਇੱਕ ਹੋਰ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਫ਼ਿਲਮ ਦੇ ਇਸ ਗੀਤ ਦਾ ਨਾਮ ਹੈ 'ਬੋਲਦਾ ਨਹੀਂ' ਜਿਹੜਾ 22 ਮਈ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਗੀਤ ਡਿਊਟ ਗੀਤ ਹੋਣ ਵਾਲਾ ਹੈ ਜਿਸ ਨੂੰ ਗਾਇਕਾ ਮੰਨਤ ਨੂਰ ਅਤੇ ਰੌਸ਼ਨ ਪ੍ਰਿੰਸ ਨੇ ਅਵਾਜ਼ ਦਿੱਤੀ ਹੈ। ਅੰਜਲੀ ਖੁਰਾਣਾ ਦੀ ਕਲਮ 'ਚੋਂ ਗੀਤ ਦੇ ਬੋਲ ਨਿਕਲੇ ਹਨ ਅਤੇ ਗੁਰਮੀਤ ਸਿੰਘ ਨੇ 'ਬੋਲਦਾ ਨਹੀਂ 'ਗਾਣੇ ਨੂੰ ਸੰਗੀਤ ਨਾਲ ਨਵਾਜਿਆ ਹੈ।

Munda Farodkotia’s New Song ‘Bolda Nai’ Will Be Out On May 22 Munda Farodkotia’s New Song ‘Bolda Nai’ Will Be Out On May 22
ਦੱਸ ਦਈਏ ਇਸ ਤੋਂ ਪਹਿਲਾਂ ਫ਼ਿਲਮ ਦੇ ਦੋ ਗੀਤ ਅਤੇ ਟਰੇਲਰ ਸਾਹਮਣੇ ਆ ਚੁੱਕੇ ਹਨ ਜਿੰਨ੍ਹਾਂ ਨੂੰ ਪ੍ਰਸੰਸ਼ਕਾਂ ਨੇ ਦਿਲ ਖੋਲ ਕੇ ਪਿਆਰ ਦਿੱਤਾ ਹੈ। ਹੁਣ ਇਹ ਗੀਤ ਫ਼ਿਲਮ ਦਾ ਤੀਜਾ ਗੀਤ ਹੋਣ ਵਾਲਾ ਹੈ ਜਿਸ ਨੂੰ ਉਮੀਦ ਹੈ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਵੇਗਾ। ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 14 ਜੂਨ ਨੂੰ ਸਿਨੇਮਾ ਘਰਾਂ ‘ਚ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਹੋਰ ਵੇਖੋ : ਕਪਿਲ ਸ਼ਰਮਾ ਦੇ ਨਾਮ ਹੋਇਆ ਇੱਕ ਹੋਰ ਰਿਕਾਰਡ, ‘ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ’ ‘ਚ ਨਾਮ ਹੋਇਆ ਦਰਜ

0 Comments
0

You may also like