ਨੱਚਣ ਲਈ ਮਜ਼ਬੂਰ ਕਰ ਦਿੰਦਾ ਹੈ ਗਿੱਪੀ ਗਰੇਵਾਲ ਦੀ ਫ਼ਿਲਮ 'ਮੰਜੇ ਬਿਸਤਰੇ-2' ਦਾ ਇਹ ਗਾਣਾ, ਦੇਖੋ ਵੀਡਿਓ  

written by Rupinder Kaler | April 01, 2019

ਗਿੱਪੀ ਗਰੇਵਾਲ ਦੀ ਫ਼ਿਲਮ 'ਮੰਜੇ ਬਿਸਤਰੇ-2' ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰੇਗੀ ਜਿਸ ਦਾ ਅੰਦਾਜ਼ਾ ਫ਼ਿਲਮ ਦੇ ਟਰੇਲਰ ਤੇ ਗੀਤਾਂ ਤੋਂ ਲਗਾਇਆ ਜਾ ਸਕਦਾ ਹੈ । ਇੱਕ ਦਿਨ ਪਹਿਲਾਂ ਹੀ ਫ਼ਿਲਮ ਦਾ ਇੱਕ ਹੋਰ ਗੀਤ ਬੋਲੀਆਂ ਰਿਲੀਜ਼ ਕੀਤਾ ਗਿਆ ਹੈ । ਬੋਲੀਆਂ ਪੰਜਾਬ ਦੀ ਲੋਕ ਗਾਇਕੀ ਦਾ ਅਨਿੱਖੜਵਾ ਅੰਗ ਹੈ । ਪੰਜਾਬ ਦਾ ਕੋਈ ਵੀ ਲੋਕ ਨਾਚ ਬੋਲੀਆਂ ਤੋਂ ਬਿਨ੍ਹਾਂ ਪੂਰਾ ਨਹੀਂ ਹੁੰਦਾ । ਗਿੱਧਾ ਹੋਵੇ ਜਾਂ ਫਿਰ ਭੰਗੜਾ ਹਰ ਲੋਕ ਨਾਚ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਹਨ । ਪਰ ਜੇਕਰ ਗਿੱਧੇ ਤੇ ਭੰਗੜੇ ਦਾ ਮੁਕਾਬਲਾ ਹੁੰਦਾ ਹੋਵੇ ਤੇ ਨਾਲ ਪੈਂਦੀਆਂ ਹੋਣ ਬੋਲੀਆਂ ਤਾਂ ਇਹ ਸੋਨੇ ਤੇ ਸੁਹਾਗਾ ਹੁੰਦਾ ਹੈ ।

Boliyan From Manje Bistre 2 Is The Ultimate Bhangra Number Boliyan From Manje Bistre 2 Is The Ultimate Bhangra Number

ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ 'ਮੰਜੇ ਬਿਸਤਰੇ-2' ਦੇ ਗਾਣੇ ਬੋਲੀਆਂ ਵਿੱਚ । ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਵਿੱਚ ਦਿਖਾਇਆ ਜਾ ਰਿਹਾ ਹੈ । ਇਸ ਗਾਣੇ ਦਾ ਮਿਊਜ਼ਿਕ ਗੁਰਮੀਤ ਸਿੰਘ ਨੇ ਬਣਾਇਆ ਹੈ ਜਦੋਂ ਕਿ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ । ਗਿੱਪੀ ਗਰੇਵਾਲ ਨੇ ਇਸ ਗਾਣੇ ਦੇ ਲਿੰਕ ਨੂੰ ਆਪਣੇ ਟਵਿੱਟਰ ਅਕਾਉਂਟ ਤੇ ਵੀ ਸ਼ੇਅਰ ਕੀਤਾ ਹੈ । ਇਸ ਲਿੰਕ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ “’Boli paa baliye.. nachu canada saara, ni boli pa baliye’.

https://twitter.com/igippygrewal/status/1112593510165872640

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ, ਸਿੰਮੀ ਚਹਿਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਇਸ ਤੋਂ ਇਲਾਵਾ  ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ , ਹੌਬੀ ਧਾਲੀਵਾਲ , ਬੀ ਐੱਨ ਸ਼ਰਮਾ , ਰਾਣਾ ਰਣਬੀਰ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ।ਫ਼ਿਲਮ ਨੂੰ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ‘ਚ ਹੀ ਬਣਾਇਆ ਗਿਆ ਹੈ ਅਤੇ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਇਸੇ ਸਾਲ ਵਿਸਾਖੀ ਤੇ ਯਾਨੀ 12 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋ ਜਾਵੇਗੀ।

https://www.youtube.com/watch?v=bhdn2B8fi5U&feature=youtu.be

You may also like