ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਧੀ ਬਾਰੇ ਉੱਡੀ ਇਹ ਗੱਲ, ਅਦਾਕਾਰ ਨੇ ਦੱਸਿਆ ਸੱਚ

written by Shaminder | March 31, 2020

ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ।ਇਸ ਵਾਇਰਸ ਨੇ ਭਾਰਤ ‘ਚ ਵੀ ਆਪਣੇ ਪੈਰ ਪਸਾਰ ਲਏ ਹਨ ।ਹੁਣ ਤੱਕ ਕਈ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਹੁਣ ਤੱਕ ਗਾਇਕਾ ਕਨਿਕਾ ਕਪੂਰ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੈ ਅਤੇ ਲਗਾਤਾਰ ਚਾਰ ਵਾਰ ਉਨ੍ਹਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਇਤਿਹਾਸ ਦੇ ਪੰਨੇ ਫਰੋਲਦੀ ਫ਼ਿਲਮ ‘ਤਾਨਾ ਜੀ ਦ ਅਨਸੰਗ ਵਾਰਿਅਰ’ ਦੇ ਨਾਲ ਜੁੜੇ ਰਾਜ਼ ਖੋਲਣਗੇ ਅਜੇ ਦੇਵਗਨ https://twitter.com/ajaydevgn/status/1244654936446529536 ਇਸੇ ਦੌਰਾਨ ਅਫਵਾਹਾਂ ਦਾ ਦੌਰ ਵੀ ਜਾਰੀ ਹੈ । ਹੁਣ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਧੀ ਬਾਰੇ ਵੀ ਇੱਕ ਅਫਵਾਹ ਫੈਲ ਰਹੀ ਹੈ ਅਤੇ ਇਸ ਖ਼ਬਰ ਨੇ ਉਨ੍ਹਾਂ ਨੂੰ ਵੀ ਬੇਚੈਨ ਕਰ ਦਿੱਤਾ ਹੈ ।ਜਿਸ ਦਾ ਖੰਡਨ ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਕੀਤਾ ਹੈ। https://www.instagram.com/p/B-ACXtmJQnC/ ਦਰਅਸਲ ਇੱਕ ਨਿਊਜ਼ ਪੋਰਟਲ ਨੇ ਖਬਰ ਦਿੱਤੀ ਸੀ ਅਜੇ ਦੇਵਗਨ ਦੀ ਧੀ ਨਿਆਸਾ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਹੈ। https://www.instagram.com/p/B-OjdW5pKtk/ ਖ਼ਬਰ ਮੁਤਾਬਿਕ ਇਸ ਖ਼ਬਰ ਤੋਂ ਬਾਅਦ ਬਾਲੀਵੁੱਡ ‘ਚ ਹੜਕੰਪ ਮੱਚ ਗਿਆ ਸੀ ਅਤੇ ਲੋਕ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲੱਗ ਪਏ ਸਨ।ਜਿਸ ਤੋਂ ਬਾਅਦ ਨਿਆਸਾ ਦੇ ਪਿਤਾ ਅਤੇ ਅਦਾਕਾਰ ਅਜੇ ਦੇਵਗਨ ਨੇ ਟਵਿੱਟਰ ‘ਤੇ ਇਸ ਦਾ ਖੁਲਾਸਾ ਕੀਤਾ ਹੈ । https://www.instagram.com/p/B-C_9VRB4aP/ ਉਨ੍ਹਾਂ ਆਪਣੇ ਟਵਿੱਟਰ ਹੈਂਡਲਰ ‘ਤੇ ਲਿਖਿਆ ਕਿ “'ਪੁੱਛਣ ਲਈ ਸ਼ੁਕਰੀਆ। ਕਾਜੋਲ ਤੇ ਨਿਆਸਾ ਬਿਲਕੁਲ ਠੀਕ ਹੈ। ਉਨ੍ਹਾਂ ਦੀ ਸਿਹਤ ਸਬੰਧੀ ਚੱਲ ਰਹੀ ਖ਼ਬਰ ਬੇਬੁਨਿਆਦ, ਝੂਠੀ ਤੇ ਆਧਾਰਹੀਨ ਹੈ।' ਅਜੇ ਦੇਵਗਨ ਤੇ ਕਾਜੋਲ ਆਪਣੇ ਦੋਵੇਂ ਬੱਚਿਆਂ ਨੀਸਾ ਤੇ ਯੁਗ ਨਾਲ ਮੁੰਬਈ 'ਚ ਹੀ ਸੈਲਫ ਆਈਸੋਲੇਸ਼ਨ 'ਚ ਹੈ।  

0 Comments
0

You may also like