ਅਕਸ਼ੇ ਕੁਮਾਰ ਦਾ ਅੱਜ ਹੈ ਜਨਮ ਦਿਨ,ਜਨਮ ਦਿਨ 'ਤੇ ਜਾਣੋਂ ਅਕਸ਼ੇ ਕੁਮਾਰ ਦੀ ਟਵਿੰਕਲ ਖੰਨਾ ਨਾਲ ਕਿਵੇਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ

Written by  Shaminder   |  September 09th 2019 12:31 PM  |  Updated: September 10th 2019 10:53 AM

ਅਕਸ਼ੇ ਕੁਮਾਰ ਦਾ ਅੱਜ ਹੈ ਜਨਮ ਦਿਨ,ਜਨਮ ਦਿਨ 'ਤੇ ਜਾਣੋਂ ਅਕਸ਼ੇ ਕੁਮਾਰ ਦੀ ਟਵਿੰਕਲ ਖੰਨਾ ਨਾਲ ਕਿਵੇਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ । ਇਸ ਟੀਜ਼ਰ ਦੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਆਪਣੇ ਬਰਥਡੇ 'ਤੇ ਆਪਣੀ ਪਹਿਲੀ ਪੀਰੀਅਡ ਫ਼ਿਲਮ ਬਾਰੇ ਦੱਸਦੇ ਹੋਏ ਬਹੁਤ ਹੀ ਉਤਸ਼ਾਹਿਤ ਹਾਂ,ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਸ ਫ਼ਿਲਮ 'ਚ ਹੀਰੋ ਦਾ ਰੋਲ ਪਲੇ ਕਰਨ ਦਾ ਮੌਕਾ ਮਿਲਿਆ ਹੈ"।

ਹੋਰ ਵੇਖੋ:ਅਦਾਕਾਰਾ ਵਿਦਿਆ ਬਾਲਨ ਨੇ ਕਿਉਂ ਵਰ੍ਹਾਏ ਅਕਸ਼ੇ ਕੁਮਾਰ ‘ਤੇ ਮੁੱਕੇ,ਵੀਡੀਓ ਵਾਇਰਲ

https://www.instagram.com/p/B2LLdB9H4Hk/

ਦੱਸ ਦਈਏ ਕਿ ਇਹ ਅਕਸ਼ੇ ਕੁਮਾਰ ਦੀ ਇਤਿਹਾਸਕ ਫ਼ਿਲਮ ਹੈ ।ਅਕਸ਼ੇ ਕੁਮਾਰ ਦਾ ਕਰੀਅਰ ਬੁਲੰਦੀਆਂ ਨੂੰ ਛੂਹ ਰਿਹਾ ਹੈ , 9 ਸਤੰਬਰ 1967 ਨੂੰ ਪੈਦਾ ਹੋਏ ਅਦਾਕਾਰ ਅਕਸ਼ੇ ਕੁਮਾਰ ਦੀ ਟਵਿੰਕਲ ਖੰਨਾ ਦੇ ਨਾਲ ਪ੍ਰੇਮ ਕਹਾਣੀ ਵੀ ਬੜੀ ਦਿਲਚਸਪ ਹੈ ।

ਟਵਿੰਕਲ ਖੰਨਾ ਨਾਲ ਉਨ੍ਹਾਂ ਦੀ ਮੁਲਾਕਾਤ ਮੁੰਬਈ 'ਚ ਫ਼ਿਲਮ ਫੇਅਰ ਮੈਗਜ਼ੀਨ ਦੇ ਸ਼ੂਟ ਦੌਰਾਨ ਹੋਈ ਸੀ । ਉਸ ਦੌਰਾਨ ਅਕਸ਼ੇ ਕੁਮਾਰ,ਟਵਿੰਕਲ 'ਤੇ ਉਹ ਫਿਦਾ ਹੋ ਗਏ ਸਨ । ਇਸੇ ਦੌਰਾਨ ਟਵਿੰਕਲ ਦੀ ਫ਼ਿਲਮ 'ਇੰਟਰਨੈਸ਼ਨਲ ਖਿਲਾੜੀ' ਦੀ ਸ਼ੁਰੂ ਹੋ ਗਈ ਅਤੇ  ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ।ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ ਅਤੇ ਦੋਵਾਂ ਦੇ ਘਰ ਇੱਕ ਧੀ ਅਤੇ ਪੁੱਤਰ ਨੇ ਜਨਮ ਲਿਆ । ਅਕਸ਼ੇ ਕੁਮਾਰ ਆਪਣੇ ਪਰਿਵਾਰ ਪ੍ਰਤੀ ਬਹੁਤ ਹੀ ਸੰਜੀਦਾ ਹਨ ਅਤੇ ਪਰਿਵਾਰ ਨੂੰ ਆਪਣਾ ਪੂਰਾ ਸਮਾਂ ਦਿੰਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network