ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖ਼ਬਰ, ਹੁਣ ਅਕਸ਼ੇ ਕੁਮਾਰ ਦੇ ਇਸ ਭਰਾ ਦਾ ਹੋਇਆ ਦਿਹਾਂਤ

Written by  Shaminder   |  May 18th 2020 11:19 AM  |  Updated: May 18th 2020 11:19 AM

ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖ਼ਬਰ, ਹੁਣ ਅਕਸ਼ੇ ਕੁਮਾਰ ਦੇ ਇਸ ਭਰਾ ਦਾ ਹੋਇਆ ਦਿਹਾਂਤ

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ।ਬੀਤੇ ਦਿਨੀਂ ਫ਼ਿਲਮ ਇੰਡਸਟਰੀ ਦੇ ਦੋ ਦਿੱਗਜ ਸਟਾਰਸ ਦਾ ਜਿੱਥੇ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਫ਼ਿਲਮ ਪੀਕੇ ਫੇਮ ਅਦਾਕਾਰ ਵੀ ਚੱਲ ਵੱਸੇ ਸਨ । ਇਸ ਨੌਜਵਾਨ ਅਦਾਕਾਰ ਦੀ ਮੌਤ ਨੂੰ ਬਾਲੀਵੁੱਡ ਹਾਲੇ ਭੁੱਲਿਆ ਵੀ ਨਹੀਂ ਸੀ ਕਿ ਇੱਕ ਹੋਰ ਮੌਤ ਨੇ ਪੂਰੀ ਫ਼ਿਲਮ ਇੰਡਸਟਰੀ ਨੂੰ ਝੰਜੋੜ ਦਿੱਤਾ ਹੈ ।

https://twitter.com/DollyBindra/status/1261555233123008513

ਹੁਣ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੇ ਕਜ਼ਨ ਬ੍ਰਦਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ । ਸਚਿਨ ਕੁਮਾਰ ਜੋ ਕਿ ਅਕਸ਼ੇ ਕੁਮਾਰ ਦੇ ਕਜ਼ਨ ਬ੍ਰਦਰ ਸਨ ਉਹ ਵੀ ਅਦਾਕਾਰ ਸਨ ਅਤੇ ‘ਕਹਾਣੀ ਘਰ ਘਰ ਕੀ’ ‘ਚ ਉਨ੍ਹਾਂ ਦੇ ਕੰਮ ਨੂੰ ਖੂਬ ਸਰਾਹਿਆ ਗਿਆ ਹੈ ।

https://www.instagram.com/p/B87zdLRHzjz/

ਉਹ ਆਖਿਰੀ ਵਾਰ ਸੀਰੀਅਲ ‘ਲੱਜਾ’ ‘ਚ ਨੇਗੈਟਿਵ ਕਿਰਦਾਰ ‘ਚ ਨਜ਼ਰ ਆਏ ਸਨ ।ਉਨ੍ਹਾਂ ਦੇ ਕਰੀਬੀ ਰਾਕੇਸ਼ ਪਾਲ ਨੇ ਉਨ੍ਹਾਂ ਦੀ ਮੌਤ ਬਾਰੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਆਖਰੀ ਵਾਰ ਵੇਖ ਵੀ ਨਹੀਂ ਸਕਿਆ।ਮੈਨੂੰ ਪਤਾ ਲੱਗਾ ਕਿ ਉਹ ਰਾਤ ਵੇਲੇ ਸੌਂਣ ਚਲੇ ਗਏ ਸਨ ਅਤੇ ਸਵੇਰੇ ਜਦੋਂ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲਿਆ ਤਾਂ ਉਨ੍ਹਾਂ ਦੇ ਮਾਪੇ ਪਰੇਸ਼ਾਨ ਹੋ ਗਏ ਸਨ”।ਉਨ੍ਹਾਂ ਦੇ ਮਾਪਿਆਂ ਨੇ ਜਦੋਂ ਦੂਜੀ ਚਾਬੀ ਨਾਲ ਕਮਰੇ ਦਾ ਲੌਕ ਖੋਲਿਆ ਤਾਂ ਉਨ੍ਹਾਂ ਦਾ ਦਿਹਾਂਤ ਹੋ ਚੁੱਕਿਆ ਸੀ । ਅਦਾਕਾਰਾ ਡਾਲੀ ਬਿੰਦਰਾ ਨੇ ਵੀ ਉਨ੍ਹਾਂ ਦੇ ਦਿਹਾਥ ‘ਤੇ ਦੁੱਖ ਜਤਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network