ਅਦਾਕਾਰ ਅਕਸ਼ੇ ਕੁਮਾਰ ਨੂੰ ਫ਼ਿਲਮ 'ਪੈਡਮੈਨ' ਲਈ ਕੀਤਾ ਗਿਆ ਸਨਮਾਨਿਤ

Written by  Shaminder   |  December 23rd 2019 06:06 PM  |  Updated: December 23rd 2019 06:06 PM

ਅਦਾਕਾਰ ਅਕਸ਼ੇ ਕੁਮਾਰ ਨੂੰ ਫ਼ਿਲਮ 'ਪੈਡਮੈਨ' ਲਈ ਕੀਤਾ ਗਿਆ ਸਨਮਾਨਿਤ

ਅਦਾਕਾਰ ਅਕਸ਼ੇ ਕੁਮਾਰ ਨੂੰ ਉਨ੍ਹਾਂ ਦੀ ਫ਼ਿਲਮ ਪੈਡਮੈਨ ਲਈ ਸਨਮਾਨਿਤ ਕੀਤਾ ਗਿਆ ਹੈ ।ਦਿੱਲੀ ਸਥਿਤ ਵਿਗਿਆਨ ਭਵਨ 'ਚ ਨੈਸ਼ਨਲ ਫ਼ਿਲਮ ਅਵਾਰਡ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ 'ਚ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅਕਸ਼ੇ ਕਮਾਰ ਨੂੰ ਪੈਡਮੈਨ ਫ਼ਿਲਮ ਲਈ ਸਨਮਾਨਿਤ ਕੀਤਾ ।ਇਸ ਤੋਂ ਪਹਿਲਾਂ ਵੀ ਅਕਸ਼ੇ ਕੁਮਾਰ ਨੂੰ ਉਨ੍ਹਾਂ ਦੀ ਇੱਕ ਫ਼ਿਲਮ ਲਈ ਸਨਮਾਨ ਮਿਲ ਚੁੱਕਿਆ ਹੈ ।

ਹੋਰ ਵੇਖੋ:ਅਕਸ਼ੇ ਨੂੰ ਦਿਲਜੀਤ ਨਾਲ ਕਲੋਲਾਂ ਪਈਆਂ ਮਹਿੰਗੀਆਂ,ਡਿੱਗੇ ਧੜੰਮ ਕਰਕੇ,ਵੀਡੀਓ ਵਾਇਰਲ

https://twitter.com/DDNational/status/1209008895080878080

ਆਪਣੀ ਬਿਹਤਰੀਨ ਅਦਾਕਾਰੀ ਦੀ ਬਦੌਲਤ ਅਕਸ਼ੇ ਕੁਮਾਰ ਨੇ ਕਈ ਸਨਮਾਨ ਹਾਸਿਲ ਕੀਤੇ ਹਨ ਅਤੇ ਇਸ ਫ਼ਿਲਮ ਨੂੰ 'ਬੈਸਟ ਫ਼ਿਲਮ ਆਨ ਸੋਸ਼ਲ ਇਸ਼ੂ' ਲਈ ਸਨਮਾਨਿਆ ਗਿਆ ਹੈ ।

https://www.instagram.com/p/B6SEuLmnbc5/

ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਫ਼ਿਲਮ ਗੁੱਡ ਨਿਊਜ਼ 'ਚ ਨਜ਼ਰ ਆਉਣ ਵਾਲੇ ਹਨ । ਜਿਸ 'ਚ ਉਨ੍ਹਾਂ ਦੇ ਨਾਲ ਦਿਲਜੀਤ ਦੋਸਾਂਝ,ਕਿਆਰਾ ਅਡਵਾਨੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network