ਅਮਿਤਾਭ ਬੱਚਨ ਦੇ ਘਰ ਆਈਆਂ ਖੁਸ਼ੀਆਂ, ਲਈ ਨਵੀਂ ਕਾਰ, ਫੈਨਜ਼ ਦੇ ਰਹੇ ਨੇ ਮੁਬਾਰਕਾਂ

written by Lajwinder kaur | September 01, 2020

ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇ ਘਰ ਨਵੀਂ ਕਾਰ ਨੇ ਐਂਟਰੀ ਮਾਰੀ ਹੈ । ਉਨ੍ਹਾਂ ਨੇ ਨਵੀਂ ਕਾਰ ਲਈ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਤਸਵੀਰਾਂ ‘ਚ ਅਮਿਤਾਭ ਬੱਚਨ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਮੂੰਹ ‘ਤੇ ਮਸਕ ਵੀ ਪਾਇਆ ਹੋਇਆ ਹੈ । ਫੈਨਜ਼ ਵੀ ਮੁਬਾਰਕਾਂ ਦੇ ਰਹੇ ਨੇ । ਦੱਸ ਦਈਏ ਬਿੱਗ ਬੀ ਜੁਲਾਈ ਮਹੀਨੇ ‘ਚ ਕੋਰੋਨਾ ਵਾਇਰਸ ਦੇ ਨਾਲ ਪੀੜਤ ਹੋ ਗਏ ਸੀ । ਕੋਰੋਨਾ ਵਾਇਰਸ ਦੇ ਨਾਲ ਉਨ੍ਹਾਂ ਦਾ ਬੇਟਾ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਸੀ । ਪਰ ਬੱਚਨ ਪਰਿਵਾਰ ਕੋਰੋਨਾ ਨੂੰ ਮਾਤ ਦੇ ਠੀਕ ਹੋ ਕੇ ਘਰ ਵਾਪਿਸ ਆ ਗਏ ਸੀ ।

0 Comments
0

You may also like