ਅਮਿਤਾਭ ਬੱਚਨ ਹੋਏ 78 ਸਾਲ ਦੇ, ਬਰਥਡੇਅ ਵਿਸ਼ ਲਈ ਫੈਨਜ਼ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ By Lajwinder kaur 11 Oct 2020 | Updated On 11 Oct 2020 13:24 IST in Punjabi Buzz New Update Advertisment ਬਾਲੀਵੁੱਡ ਦੇ ਸ਼ਹਿਨਸ਼ਾਹ ਯਾਨੀਕਿ ਅਮਿਤਾਭ ਬੱਚਨ ਅੱਜ ਆਪਣਾ 78ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਨੇ । ਦੁਨੀਆ ਭਰ ਤੋਂ ਅਮਿਤਾਭ ਬੱਚਨ ਦੇ ਫੈਨਜ਼ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ।Advertisment ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦਾ ਨਵਾਂ ਵੀਡੀਓ ਹੋਇਆ ਵਾਇਰਲ, ਹਸੀਨ ਵਾਦੀਆਂ ‘ਚ ਝੂਮਦੀ ਆਈ ਨਜ਼ਰ ਜਿਸਦੇ ਚੱਲਦੇ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਆਪਣੀ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- "ਤੁਹਾਡੀਆਂ ਖੁੱਲ੍ਹਦਿਲੀ ਅਤੇ ਪਿਆਰ ਮੇਰੇ ਲਈ 11 ਅਕਤੂਬਰ ਨੂੰ ਸਭ ਤੋਂ ਵੱਡਾ ਤੋਹਫਾ ਹੈ । ਮੈਂ ਸੰਭਵ ਤੌਰ 'ਤੇ ਹੋਰ ਨਹੀਂ ਮੰਗ ਸਕਦਾ’ । ਇਸ ਤਰ੍ਹਾਂ ਬਿੱਗ ਬੀ ਨੇ ਆਪਣੇ ਫੈਨਜ਼ ਦਾ ਸ਼ੁਕਰੀਆ ਅਦਾ ਕੀਤਾ ਹੈ । ਇਸ ਪੋਸਟ ‘ਤੇ ਦੋ ਲੱਖ ਤੋਂ ਲਾਈਕਸ ਆ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਹਨ । Advertisment ਇਸ ਤੋਂ ਇਲਾਵਾ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਹਿੰਦੀ ਜਗਤ ਦੇ ਦਿੱਗਜ ਐਕਟਰ ਅਮਿਤਾਭ ਬੱਚਨ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਪੋਸਟ ਪਾ ਕੇ ਵਿਸ਼ ਕੀਤਾ ਹੈ । ਅੱਜ ਆਪਣੀ Advertisment 78 ਵੀਂ ਜਨਮ ਵਰ੍ਹੇਗੰਢ ਦੇ ਮੌਕੇ ਤੇ ਜਿੱਥੇ ਉਨ੍ਹਾਂ ਦੇ ਜ਼ਮਾਨੇ ਦੇ ਜ਼ਿਆਦਾਤਰ ਐਕਟਰ ਰਿਟਾਇਰ ਹੋ ਗਏ ਨੇ, ਅਮਿਤਾਭ ਬੱਚਨ ਅੱਜ ਵੀ ਹਿੰਦੀ ਫਿਲਮ ਜਗਤ ਵਿਚ ਉਨੇ ਹੀ ਸਰਗਰਮ ਨੇ, ਜਿੰਨੇ ਕਿ 70 ਜਾਂ 80 ਦੇ ਦਸ਼ਕ ਵਿਚ ਸਨ । ਐਨੀ ਦਿਨੀਂ ਉਹ ਟੀਵੀ ਉੱਤੇ ‘ਕੌਣ ਬਣੇਗਾ ਕਰੋੜਪਤੀ ਸੀਜ਼ਨ 12’ ‘ਚ ਨਜ਼ਰ ਆ ਰਹੇ ਨੇ। T 3687 - .. your generosity and love be the greatest gift for me for the 11th .. I cannot possibly ask for more ..? pic.twitter.com/Val1wZCMNh — Amitabh Bachchan (@SrBachchan) October 10, 2020 #amitabh-bachchan #bollywood #cricketer-harbhajan-singh #happy-birthday #78th-birthday #big-b Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article