ਬਾਲੀਵੁੱਡ ਦੀ ਇਹ ਜੋੜੀ 21ਸਾਲ ਬਾਅਦ ਹੋਈ ਅਲੱਗ,ਤਲਾਕ ਲਈ ਦਿੱਤੀ ਸੀ ਅਰਜੀ

written by Shaminder | November 21, 2019

ਬਾਲੀਵੁੱਡ 'ਚ ਜੋੜੀਆਂ ਕਦੋਂ ਬਣਦੀਆਂ ਹਨ ਅਤੇ ਕਦੋਂ ਟੁੱਟਦੀਆਂ ਹਨ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ । ਹੁਣ ਅਰਜੁਨ ਰਾਮਪਾਲ ਨੂੰ ਹੀ ਲੈ ਲਓ ਉਨ੍ਹਾਂ ਦਾ ਪਤਨੀ ਨਾਲ 21 ਸਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ । ਉਨ੍ਹਾਂ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਹੈ ।ਆਪਸੀ ਸਹਿਮਤੀ ਤੋਂ ਬਾਅਦ ਫੈਮਿਲੀ ਕੋਰਟ ਨੇ ਦੋਨਾਂ ਨੂੰ ਤਲਾਕ ਦੇ ਦਿੱਤਾ ।

ਹੋਰ ਵੇਖੋ:ਇੱਕ ਹੋਰ ਬੱਚੇ ਦੇ ਪਿਤਾ ਬਣੇ ਅਰਜੁਨ ਰਾਮਪਾਲ, ਗਰਲ ਫ੍ਰੈਂਡ ਗੈਂਬਰਿਲਾ ਨੇ ਮੁੰਡੇ ਨੂੰ ਦਿੱਤਾ ਜਨਮ

https://www.instagram.com/p/B4IpmaJFGLm/

ਮੁੰਬਈ ਮਿਰਰ ਦੀ ਇੱਕ ਖ਼ਬਰ ਮੁਤਾਬਕ ਪ੍ਰਿੰਸੀਪਲ ਜੱਜ ਸ਼ੈਲਜਾ ਸਾਵੰਤ ਨੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਇਸ ਜੋੜੇ ਨੂੰ ਤਲਾਕ ਦੀ ਮਨਜ਼ੂਰੀ ਦੇ ਦਿੱਤੀ ।ਦੱਸ ਦਈਏ ਕਿ ਦੋਨਾਂ ਨੇ  ਅਪ੍ਰੈਲ 2018 ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ ਅਤੇ 6 ਮਹੀਨੇ ਬਾਅਦ ਦੋਨਾਂ ਨੂੰ ਤਲਾਕ ਮਿਲ ਗਿਆ ।

https://www.instagram.com/p/B4rHeI6l50M/

ਅਰਜੁਨ ਦੀਆਂ ਦੋਨੇਂ ਧੀਆਂ ਮਾਂ ਮੇਹਰ ਨਾਲ ਰਹਿਣਗੀਆਂ । ਦੋਨਾਂ ਦੇ ਰਿਸ਼ਤੇ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਅਣਬਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।

arjun with x wife arjun with x wife

ਪਿਛਲੇ ਸਾਲ ਹੀ ਦੋਨਾਂ ਨੇ ਵੱਖ-ਵੱਖ ਹੋਣ ਲਈ ਐਲਾਨ ਕਰ ਦਿੱਤਾ ਸੀ ਅਤੇ ਅਰਜੁਨ ਕਿਰਾਏ ਦੇ ਘਰ 'ਚ ਸ਼ਿਫਟ ਹੋ ਗਏ ਸਨ ।।ਆਪਣੀ ਗਰਲ ਫ੍ਰੈਂਡ ਨੂੰ ਲੈ ਕੇ ਅਰਜੁਨ ਰਾਮਪਾਲ ਕਾਫੀ ਚਰਚਾ 'ਚ ਰਹੇ ਹਨ  ਅਤੇ ਹਾਲ ਹੀ 'ਚ ਉਨ੍ਹਾਂ ਦੀ ਗਰਲ ਫ੍ਰੈਂਡ ਨੇ ਉਨ੍ਹਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ । ਦੋਵੇਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਹਨ ।

You may also like