ਗੁਰਦਾਸ ਮਾਨ ਦਾ ਵੱਡਾ ਪ੍ਰਸ਼ੰਸਕ ਹੈ ਬਾਲੀਵੁੱਡ ਦਾ ਇਹ ਅਦਾਕਾਰ,ਗੁਰਦਾਸ ਮਾਨ ਦਾ ਇਹ ਗੀਤ ਹੈ ਬੇਹੱਦ ਪਸੰਦ,ਵੀਡੀਓ ਵਾਇਰਲ 

written by Shaminder | July 05, 2019

ਗੁਰਦਾਸ ਮਾਨ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਨਾਲ ਨਵਾਜ਼ਿਆ ਹੈ । ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਦੁਨੀਆਂ ਦੇ ਕੋਨੇ-ਕੋਨੇ 'ਚ ਪਹੁੰਚਾਇਆ ਅਤੇ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ । ਉਨ੍ਹਾਂ ਨੇ ਆਪਣੇ ਹਰ ਗੀਤ 'ਚ ਸਮਾਜ ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਵੇਖੋ:ਜਾਣੋਂ ਕੌਣ ਹੈ ਗੁਰਦਾਸ ਮਾਨ ਦਾ ਪਹਿਲਾ ਪਿਆਰ !

https://www.instagram.com/p/BzhmhsjF7Bm/

ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਵਿੱਚ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਉਨ੍ਹਾਂ ਦੇ ਫੈਨਸ 'ਚ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਦਾ ਨਾਂਅ ਵੀ ਸ਼ਾਮਿਲ ਹੈ ।ਜੋ ਕਿ ਗੁਰਦਾਸ ਮਾਨ ਦੇ ਵੱਡੇ ਪ੍ਰਸ਼ੰਸਕ ਹਨ ।

https://www.instagram.com/p/Bx89DMqlgoq/

 

ਆਯੁਸ਼ਮਾਨ ਖੁਰਾਣਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਉਹ ਗੁਰਦਾਸ ਮਾਨ ਦਾ ਇੱਕ ਗੀਤ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਨੂੰ  ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਗਾ ਰਹੇ ਹਨ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਗੁਰਦਾਸ ਮਾਨ ਦੇ ਦੇਸ਼ ਵਿਦੇਸ਼ 'ਚ ਵੱਡੀ ਗਿਣਤੀ 'ਚ ਪ੍ਰਸ਼ੰਸਕ ਹਨ ।

 

0 Comments
0

You may also like