ਜਾਨਲੇਵਾ ਬਿਮਾਰੀ ਨਾਲ ਘਿਰੇ ਧਰਮਿੰਦਰ ਦਿਓਲ, ਤਿੰਨ ਦਿਨ ਤੱਕ ਰਹੇ ਹਸਪਤਾਲ 'ਚ ਦਾਖਿਲ

Written by  Aaseen Khan   |  October 09th 2019 12:37 PM  |  Updated: October 09th 2019 12:58 PM

ਜਾਨਲੇਵਾ ਬਿਮਾਰੀ ਨਾਲ ਘਿਰੇ ਧਰਮਿੰਦਰ ਦਿਓਲ, ਤਿੰਨ ਦਿਨ ਤੱਕ ਰਹੇ ਹਸਪਤਾਲ 'ਚ ਦਾਖਿਲ

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਜਿਹੜੇ ਅੱਜ ਕੱਲ੍ਹ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਆਪਣੇ ਫਾਰਮ ਹਾਊਸ 'ਤੇ ਖੇਤੀ ਕਰਦੇ ਹੋਏ ਜ਼ਿਆਦਾਤਰ ਸਮਾਂ ਗੁਜ਼ਾਰ ਰਹੇ ਹਨ। ਖ਼ਬਰਾਂ ਆ ਰਹੀਆਂ ਹਨ ਕਿ ਹਾਲ ਦੇ ਦਿਨਾਂ 'ਚ ਧਰਮਿੰਦਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਹਿ ਹੈ ਕਿ ਧਰਮਿੰਦਰ ਨੂੰ ਡੇਂਗੂ ਹੋ ਗਿਆ ਹੈ। 3 ਦਿਨ ਤੱਕ ਚੱਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਚੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਧਰਮਿੰਦਰ ਆਪਣੇ ਘਰ 'ਚ ਆਰਾਮ ਕਰ ਰਹੇ ਹਨ।

 

View this post on Instagram

 

Friends, love you all for your loving response for “PPDKP”?jeete raho ?.

A post shared by Dharmendra Deol (@aapkadharam) on

ਮੀਡੀਆ ਰਿਪੋਰਟਾਂ ਮੁਤਾਬਿਕ ਧਰਮਿੰਦਰ ਦੀ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਮੁੰਬਈ 'ਚ ਆਪਣੇ ਪਰਿਵਾਰ ਨਾਲ ਹੀ ਰਹਿ ਰਹੇ ਹਨ। 83 ਸਾਲ ਦੇ ਧਰਮਿੰਦਰ ਦਿਓਲ ਆਪਣਾ ਜ਼ਿਆਦਾਤਰ ਸਮਾਂ ਲੋਨਾਵਲਾ ਸਥਿਤ ਆਪਣੇ ਫਾਰਮ ਹਾਊਸ 'ਤੇ ਹੀ ਗੁਜ਼ਾਰਨਾ ਪਸੰਦ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਪਿਛਲੇ ਦਿਨੀਂ ਉਹ ਆਪਣੇ ਪੋਤੇ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੀ ਪ੍ਰਮੋਸ਼ਨ ਲਈ ਕਈ ਟੀਵੀ ਸ਼ੋਅਜ਼ 'ਤੇ ਵੀ ਨਜ਼ਰ ਆਏ ਸਨ।

ਹੋਰ ਵੇਖੋ : ਧਰਮਿੰਦਰ ਦਿਓਲ ਨੇ ਪਿਤਾ ਨਾਲ ਤਸਵੀਰ ਸਾਂਝੀ ਕਰ ਦੇਸ਼ ਵਾਸੀਆਂ ਦਾ ਪਰਿਵਾਰ ਨੂੰ ਪਿਆਰ ਦੇਣ ਲਈ ਕੀਤਾ ਧੰਨਵਾਦ

ਉਹਨਾਂ ਦੀ ਆਖਰੀ ਫ਼ਿਲਮ ਦੀ ਗੱਲ ਕਰੀਏ ਤਾਂ ਧਰਮਿੰਦਰ ਆਖਰੀ ਵਾਰ ਆਪਣੇ ਪੁੱਤਰਾਂ ਨਾਲ ਫ਼ਿਲਮ ਯਮਲਾ ਪਗਲਾ ਦੀਵਾਨਾ ਫਿਰਸੇ 'ਚ ਨਜ਼ਰ ਆਏ ਸਨ। ਪਰ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਦਿਖਾ ਸਕੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network