ਆਪਣੇ ਫਾਰਮ ਹਾਊਸ 'ਤੇ ਸਮਾਂ ਬਿਤਾ ਰਹੇ ਬਾਲੀਵੁੱਡ ਦੇ ਹੀ ਮੈਨ ਧਰਮਿੰਦਰ,ਵੀਡੀਓ ਕੀਤਾ ਸਾਂਝਾ

written by Shaminder | December 06, 2019

ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਏਨੀਂ ਦਿਨੀਂ ਆਪਣਾ ਵਿਹਲਾ ਸਮਾਂ ਆਪਣੇ ਫਾਰਮ ਹਾਊਸ 'ਤੇ ਬਿਤਾ ਰਹੇ ਹਨ । ਫਾਰਮ ਹਾਊਸ 'ਚ ਉਹ ਆਪਣੀ ਖੇਤੀ ਅਤੇ ਹੋਰਨਾਂ ਕੰਮਾਂ 'ਚ ਰੁੱਝੇ ਹੋਏ ਨਜ਼ਰ ਆਉਂਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਕੁਦਰਤ ਦੇ ਨਜ਼ਾਰਿਆਂ ਦੇ ਕਰੀਬ ਉਹ ਆਪਣੇ ਫਾਰਮ ਹਾਊਸ 'ਤੇ ਆਪਣੇ ਪਿੰਡ ਵਰਗਾ ਅਹਿਸਾਸ ਪਾਉਂਦੇ ਹਨ ।

ਹੋਰ ਵੇਖੋ:ਕਿਸਾਨਾਂ ਦੀਆਂ ਫਸਲਾਂ ਹੁੰਦੀਆਂ ਹਨ ਉਹਨਾਂ ਦੇ ਹੀਰੇ-ਜਵਾਹਰਾਤ, ਧਰਮਿੰਦਰ ਨੇ ਵੀਡੀਓ ਸ਼ੇਅਰ ਕਰਕੇ ਦਿੱਤਾ ਖ਼ਾਸ ਮੈਸੇਜ

https://www.instagram.com/p/B5q25aPHIBD/

ਜਿਸ ਕਾਰਨ ਉਹ ਆਪਣਾ ਜ਼ਿਆਦਾਤਰ ਸਮਾਂ ਇਸੇ ਫਾਰਮ ਹਾਊਸ 'ਚ ਬਿਤਾਉਂਦੇ ਨਜ਼ਰ ਆ ਜਾਂਦੇ ਹਨ । ਧਰਮਿੰਦਰ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਮੈਥੀ ਦੇ ਪਰੋਂਠੇ ਖਾਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/B41tRcgH_Z1/

ਉਹ ਆਪਣੇ ਚਾਹੁਣ ਵਾਲਿਆਂ ਨੂੰ ਵੀ ਕਹਿ ਰਹੇ ਨੇ ਕਿ 'ਪਰੋਂਠੇ ਖਾ ਰਿਹਾ ਹਾਂ ਮੈਥੀ ਵਾਲੇ ਕੀ ਤੁਸੀਂ ਵੀ ਖਾਓਗੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਕਿ ਇਹ ਸਭ ਕੁਝ ਉਸ ਨੇ ਦਿੱਤਾ ਹੈ ਜੋ ਚੁੱਪਚਾਪ ਇੱਕ ਦਿਨ ਲੈ ਜਾਏਗਾ ਉਹ ….ਜ਼ਿੰਦਗੀ…ਬੜੀ ਖੂਬਸੂਰਤ ਹੈ ਦੋਸਤੋ ,ਜੀਓ ਇਸ ਨੁੰ ਜੀ ਜਾਨ ਨਾਲ ਲਵ ਯੂ'।

https://www.instagram.com/p/B4SSESwH2Nx/

ਧਰਮਿੰਦਰ ਦੇ ਫ਼ਿਲਮ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ ਅਤੇ ਇਹ ਪਰਿਵਾਰ ਲਾਈਮ ਲਾਈਟ ਤੋਂ ਕਾਫੀ ਦੂਰ ਰਹਿੰਦਾ ਹੈ । ਬਾਲੀਵੁੱਡ ਦੀਆਂ ਪਾਰਟੀਆਂ 'ਚ ਅਕਸਰ ਇਹ ਪਰਿਵਾਰ ਦੂਰੀ ਬਣਾਈ ਰੱਖਦਾ ਹੈ ।

You may also like