ਭਾਰਤ ‘ਚ ਟਿੱਡੀ ਦਲ ਨੂੰ ਹਮਲੇ ਨੂੰ ਵੇਖ ਕੇ ਅਦਾਕਾਰ ਧਰਮਿੰਦਰ ਨੂੰ ਯਾਦ ਆਏ 10ਵੀਂ ਜਮਾਤ ਵਾਲੇ ਦਿਨ, ਸਕੂਲੋਂ ਭੱਜ ਕੇ ਕਰਦੇ ਸਨ ਇਹ ਕੰਮ

Written by  Shaminder   |  May 28th 2020 04:41 PM  |  Updated: May 28th 2020 04:41 PM

ਭਾਰਤ ‘ਚ ਟਿੱਡੀ ਦਲ ਨੂੰ ਹਮਲੇ ਨੂੰ ਵੇਖ ਕੇ ਅਦਾਕਾਰ ਧਰਮਿੰਦਰ ਨੂੰ ਯਾਦ ਆਏ 10ਵੀਂ ਜਮਾਤ ਵਾਲੇ ਦਿਨ, ਸਕੂਲੋਂ ਭੱਜ ਕੇ ਕਰਦੇ ਸਨ ਇਹ ਕੰਮ

ਬਾਲੀਵੁੱਡ ਅਦਾਕਾਰ ਨੇ ਟਿੱਡੀ ਦਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਾਵਧਾਨ ਰਹੋ, ਅਸੀਂ ਇਸ ਮੁਸੀਬਤ ਨੂੰ ਝੱਲ ਚੁੱਕੇ ਹਾਂ। ਉਸ ਸਮੇਂ ਮੈਂ ਦਸਵੀਂ ਜਮਾਤ ‘ਚ ਪੜ੍ਹਦਾ ਸੀ, ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਨੂੰ ਮਾਰਨ ਲਈ ਬੁਲਾ ਲਿਆ ਗਿਆ ਸੀ ।ਕਿਰਪਾ ਕਰਕੇ ਧਿਆਨ ਰੱਖੋ। ਇਸ ਤਰ੍ਹਾਂ ਧਰਮਿੰਦਰ ਨੇ ਸਭ ਨੂੰ ਸਾਵਧਾਨ ਰਹਿਣ ਲਈ ਆਖਿਆ ਹੈ ।

https://twitter.com/aapkadharam/status/1265891746308927489

ਦੱਸ ਦਈਏ ਜਿੱਥੇ ਦੇਸ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ, ਉੱਤੇ ਹੀ ਹੁਣ ਦੇਸ਼ ‘ਚ ਨਵੀਂ ਮੁਸੀਬਤ ਆ ਗਈ ਹੈ । ਜਿਸਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ ।ਮਹਾਰਾਸ਼ਟਰ ਜੋ ਕਿ ਇਸ ਵੇਲੇ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੀ ਮਾਰ ਝੱਲ ਰਿਹਾ ਹੈ ਉੱਥੇ ਹੀ ਟਿੱਡੀਆਂ ਦੇ ਝੁੰਡਾਂ ਨੇ ਕਿਸਾਨਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ । ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਅਤੇ ਹਰਿਆਣ ਤੋਂ ਬਾਅਦ ਹੁਣ ਪੰਜਾਬ ‘ਚ ਰੇਗਿਸਤਾਨੀ ਟਿੱਡੀਆਂ ਦੇ ਦਲ ਨੇ ਵੱਡੇ ਪੱਧਰ ‘ਤੇ ਫਸਲਾਂ ਨੂੰ ਨਸ਼ਟ ਕਰ ਦਿੱਤਾ ਹੈ ।

https://www.instagram.com/p/CApoMFLHSRf/

ਟਿੱਡੀ ਦਲ ਨੇ ਭਾਰਤ ਸਾਹਮਣੇ ਵੱਡੀ ਮੁਸ਼ਕਿਲ ਖੜੀ ਕਰ ਦਿੱਤੀ ਹੈ। ਭਾਰਤ ਵਿਚ ਪਿਛਲੇ 27 ਸਾਲਾਂ ਵਿਚ ਇਹ ਸਭ ਤੋਂ ਖਤਰਨਾਕ ਹਮਲਾ ਹੋ ਸਕਦਾ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਆਤੰਕ ਮਚਾਉਣ ਤੋਂ ਬਾਅਦ ਟਿੱਡੀਆਂ ਦਾ ਦਲ ਬੁੱਧਵਾਰ ਨੂੰ ਇਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਝਾਂਸੀ ਪਹੁੰਚ ਗਿਆ ਹੈ ਅਤੇ ਹੁਣ ਇਹ ਮਹਾਰਾਸ਼ਟਰ ਦੇ ਰਾਮਟੇਕ ਸ਼ਹਿਰ ਵੱਲ ਵਧ ਸਕਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network