ਬਾਲੀਵੁੱਡ ਅਦਾਕਾਰ ਇਮਰਾਨ ਖਾਨ ਨੇ ਪਤਨੀ ਅਵੰਤਿਕਾ ਤੋਂ ਵੱਖ ਹੋਣ ਦਾ ਕੀਤਾ ਐਲਾਨ, ਪੜ੍ਹੋ ਪੂਰੀ ਖ਼ਬਰ

written by Pushp Raj | May 16, 2022

ਬਾਲੀਵੁੱਡ ਵਿੱਚ ਇੱਕ ਤੋਂ ਬਾਅਦ ਇੱਕ ਕਈ ਰਿਸ਼ਤੇ ਟੁੱਟਣ ਦਾ ਸਿਲਸਿਲਾ ਜਾਰੀ ਹੈ। ਸੋਹੇਲ ਖਾਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਇਮਰਾਨ ਖਾਨ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਇਮਰਾਨ ਖਾਨ ਨੇ ਵੀ ਆਪਣੀ ਪਤਨੀ ਅਵੰਤਿਕਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਦੋਵੇਂ ਲੰਮੇਂ ਸਮੇਂ ਤੋਂ ਇੱਕ ਦੂਜੇ ਤੋਂ ਅਲਗ ਰਹਿ ਰਹੇ ਹਨ।
ਦੱਸ ਦਈਏ ਕਿ ਅਦਾਕਾਰ ਇਮਰਾਨ ਖਾਨ ਲੰਮੇਂ ਸਮੇਂ ਤੋਂ ਬਾਲੀਵੁੱਡ ਤੇ ਫਿਲਮੀ ਪਰਦੇ ਤੋਂ ਦੂਰ ਹਨ।

Image Source: Instagram

ਆਖਰੀ ਵਾਰ ਉਹ ਨੂੰ ਸਾਲ 2015 'ਚ ਫਿਲਮ 'ਕੱਟੀ ਬੱਟੀ' 'ਚ ਨਜ਼ਰ ਆਏ ਸਨ। ਫਿਲਮਾਂ ਤੋਂ ਇਲਾਵਾ ਇਮਰਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ 'ਚ ਹਨ। ਖਬਰਾਂ ਹਨ ਕਿ ਅਭਿਨੇਤਾ ਨੇ ਆਪਣੀ ਪਤਨੀ ਅਵੰਤਿਕਾ ਮਲਿਕ ਨਾਲ ਆਪਣਾ ਵਿਆਹ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। ਕਾਫੀ ਸਮੇਂ ਤੋਂ ਦੋਵੇਂ ਇਕ-ਦੂਜੇ ਤੋਂ ਵੱਖ ਰਹਿ ਰਹੇ ਸਨ।

ਇਮਰਾਨ ਖਾਨ ਦਾ ਪਤਨੀ ਅਵੰਤਿਕਾ ਮਲਿਕ ਨਾਲ ਪਿਛਲੇ ਕੁਝ ਸਾਲਾਂ ਤੋਂ ਰਿਸ਼ਤਾ ਖਰਾਬ ਚੱਲ ਰਿਹਾ ਹੈ। ਇੰਨਾ ਹੀ ਨਹੀਂ ਰਿਸ਼ਤਿਆਂ 'ਚ ਇੰਨੀ ਖਟਾਸ ਆ ਗਈ ਕਿ ਦੋਹਾਂ ਨੇ ਵੱਖ ਰਹਿਣ ਦਾ ਫੈਸਲਾ ਕਰ ਲਿਆ। ਇਮਰਾਨ ਨੇ ਲੰਬੇ ਅਫੇਅਰ ਤੋਂ ਬਾਅਦ ਸਾਲ 2011 'ਚ ਅਵੰਤਿਕਾ ਨਾਲ ਵਿਆਹ ਕੀਤਾ ਸੀ।

Image Source: Instagram

ਸਾਲ 2014 'ਚ ਦੋਹਾਂ ਦੇ ਘਰ ਬੇਟੀ ਇਮਾਰਾ ਨੇ ਜਨਮ ਲਿਆ। ਬੇਟੀ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ 'ਚ ਥੋੜੀ ਕੁੜੱਤਣ ਸ਼ੁਰੂ ਹੋ ਗਈ ਅਤੇ ਸਾਲ 2019 'ਚ ਅਵੰਤਿਕਾ ਇਮਰਾਨ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ।

ਹੋਰ ਪੜ੍ਹੋ : ਉਰਫੀ ਜਾਵੇਦ ਨੂੰ ਲੈ ਕੇ ਪੈਪਰਾਜ਼ੀਸ ਨੇ ਕੀਤਾ ਦਾਅਵਾ,ਕਿਹਾ ਉਰਫੀ ਬਾਲੀਵੁੱਡ ਸੈਲੇਬਸ ਤੋਂ ਵੱਧ ਕਮਾਉਂਦੀ ਹੈ

ਮੀਡੀਆ ਰਿਪੋਰਟਸ ਦੇ ਮੁਤਾਬਕ ਫਿਲਮਾਂ ਵਿੱਚ ਕੰਮ ਨਾ ਮਿਲਣ ਕਾਰਨ ਇਮਰਾਨ ਖਾਨ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸਨ। ਆਰਥਿਕ ਤੰਗੀ ਕਾਰਨ ਦੋਹਾਂ ਵਿਚਾਲੇ ਝਗੜੇ ਹੋਣ ਲੱਗੇ, ਜਿਸ ਦਾ ਅਸਰ ਉਨ੍ਹਾਂ ਦੀ ਧੀ 'ਤੇ ਵੀ ਹੋਣ ਲੱਗਾ। ਹਾਲਾਂਕਿ ਦੋਵਾਂ ਦੇ ਪਰਿਵਾਰਾਂ ਨੇ ਇਸ ਰਿਸ਼ਤੇ ਨੂੰ ਮੁੜ ਜੋੜਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਨਤੀਜਾ ਕੁਝ ਨਹੀਂ ਨਿਕਲਿਆ। ਅਵੰਤਿਕਾ ਆਪਣੀ ਬੇਟੀ ਨਾਲ ਆਪਣੇ ਪਿਤਾ ਦੇ ਘਰ ਰਹਿ ਰਹੀ ਹੈ।

Image Source: Instagram

ਇਮਰਾਨ ਖਾਨ ਤੋਂ ਵੱਖ ਹੋਣ ਤੋਂ ਬਾਅਦ ਸਾਲ 2020 'ਚ ਅਵੰਤਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਵਿਆਹ ਅਤੇ ਤਲਾਕ ਦੋਵਾਂ ਨੂੰ ਮੁਸ਼ਕਲ ਦੱਸਿਆ ਸੀ।

You may also like