
Kartik Aaryan news: ਬਾਲੀਵੁੱਡ ਜਗਤ ਦਾ ਕਿਊਟ ਐਕਟਰ ਕਾਰਤਿਕ ਆਰੀਅਨ ਆਪਣੀ ਫ਼ਿਲਮਾਂ ਨੂੰ ਲੈ ਕੇ ਚਰਚਾ ਵਿੱਚ ਬਣੇ ਹੀ ਰਹਿੰਦੇ ਹਨ। ਹਾਲ ਵਿੱਚ ਐਕਟਰ ਫਰੈਡੀ ਫ਼ਿਲਮ ਵਿੱਚ ਨਜ਼ਰ ਆਏ ਨੇ, ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਹੈ। ਫ਼ਿਲਮ ‘ਫਰੈਡੀ’ ਨੇ ਕਾਰਤਿਕ ਨੂੰ ਬਾਲੀਵੁੱਡ ਦੇ ਨਵੇਂ ਸੁਪਰਸਟਾਰ ਵਜੋਂ ਸਥਾਪਤ ਕਰ ਦਿੱਤਾ ਹੈ। ਚਾਰੇ ਪਾਸੇ ਕਾਰਤਿਕ ਆਰੀਅਨ ਛਾਇਆ ਹੋਇਆ ਹੈ। ਕਾਰਤਿਕ ਨੇ ਇੱਕ ਹੋਰ ਸਰਪ੍ਰਾਈਜ਼ ਆਪਣੇ ਫੈਨਜ਼ ਨੂੰ ਦੇ ਦਿੱਤਾ ਹੈ।
ਹੋਰ ਪੜ੍ਹੋ : ਜੁਬਿਨ ਨੇ ਡਿਸਚਾਰਜ ਹੋਣ ਤੋਂ ਬਾਅਦ ਆਪਣੀ ਮਾਂ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਸਰੀਰ ‘ਤੇ ਨਜ਼ਰ ਆਏ ਜ਼ਖਮ

ਦਰਅਸਲ, ਫਾਸਟ ਫੂਡ ਕੰਪਨੀ ਮੈਕਡਾਨਲਡਜ਼ ਨੇ ਕਾਰਤਿਕ ਆਰੀਅਨ ਨੂੰ ਆਪਣਾ ਨਵਾਂ ਬਰਾਂਡ ਅੰਬੈਸਡਰ ਬਣਾਇਆ ਹੈ। ਦੱਸ ਦਈਏ ਕਿ ਮੈਕਡਾਨਲਡ ਭਾਰਤ ‘ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਫਾਸਟ ਫੂਡ ਬਰਾਂਡਾਂ ਵਿੱਚੋਂ ਇੱਕ ਹੈ। ਅਜਿਹੀ ਕੰਪਨੀ ਦਾ ਬਰਾਂਡ ਬਣਨਾ ਕਾਰਤਿਕ ਲਈ ਬੜੇ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਕਾਰਤਿਕ ਆਰੀਅਨ ਦੇ ਫੈਨਜ਼ ਵੀ ਇਸ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਉੱਧਰ, ਮੈਕਡਾਨਲਡ ਇੰਡੀਆ (ਉੱਤਰ ਤੇ ਪੂਰਬ) ਦੇ ਚੇਅਰਮੈਨ ਸੰਜੀਵ ਅਗਰਵਾਲ ਨੇ ਕਿਹਾ, ‘ਕਾਰਤਿਕ ਇੱਕ ਯੂਥ ਆਈਕਨ ਹੈ ਅਤੇ ਮੈਕਡੋਨਲਡਜ਼ ਵਾਂਗ ਪਰਿਵਾਰਾਂ ਵਿੱਚ ਇੱਕ ਪ੍ਰਸਿੱਧ ਨਾਮ ਹੈ। ਕਾਰਤਿਕ ਦੀ ਖਾਸ ਨੌਜਵਾਨਾਂ ‘ਚ ਸਭ ਤੋਂ ਵੱਧ ਫੈਨ ਫਾਲੋਇੰਗ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਾਰਤਿਕ ਦੇ ਮੈਕਡਾਨਲਡਜ਼ ਨਾਲ ਜੁੜਨ ਨਾਲ ਸਾਡੀ ਕੰਪਨੀ ਨੂੰ ਹੋਰ ਜ਼ਿਆਦਾ ਫਾਇਦਾ ਹੋਵੇਗਾ। ਅਸੀਂ ਮੈਕਫੈਮਲੀ ਵਿੱਚ ਉਸਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ ਅਤੇ ਇੱਕ ਵਧੀਆ ਸਾਂਝੇਦਾਰੀ ਦੀ ਉਮੀਦ ਕਰਦੇ ਹਾਂ।’

ਦੂਜੇ ਪਾਸੇ ਐਕਟਰ ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਵੀ ਸ਼ੇਅਰ ਕੀਤਾ ਹੈ ਤੇ ਨਾਲ ਹੀ ਕਿਹਾ, ‘ਬ੍ਰਾਂਡ ਅੰਬੈਸਡਰ ਬਣਨ ਤੇ ਮੈਨੂੰ ਬਹੁਤ ਹੀ ਮਾਣ ਹੋ ਰਿਹਾ ਹੈ...ਬਚਪਨ ਕਾ ਪਿਆਰ ❤️ #McDonalds #IAmLovinIt 😋।’
ਜੇ ਗੱਲ ਕਰੀਏ ਕਾਰਤਿਕ ਆਰੀਅਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ‘ਫਰੈਡੀ’ ਫਿਲਮ ‘ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਉਹ ‘ਸ਼ਾਹਿਜ਼ਾਦਾ’ ਤੇ ‘ਸੱਤਿਆ ਕੀ ਪ੍ਰੇਮ ਕਥਾ’ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ।
View this post on Instagram