ਅਦਾਕਾਰ ਪਰੇਸ਼ ਰਾਵਲ ਨੂੰ ਐੱਨਐੱਸਡੀ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ

written by Shaminder | September 10, 2020

ਅਦਾਕਾਰ ਪਰੇਸ਼ ਰਾਵਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੀ ਨਿਯੁਕਤੀ ਚਾਰ ਸਾਲ ਲਈ ਕੀਤੀ ਗਈ ਹੈ ।ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ ।ਇਹ ਅਹੁਦਾ 2017 ਤੋਂ ਹੀ ਖਾਲੀ ਸੀ ।ਕੇਂਦਰੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਉਨ੍ਹਾਂ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੱਤੀ ਹੈ । https://twitter.com/prahladspatel/status/1303995406422925314 ਪਰੇਸ਼ ਰਾਵਲ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ 'ਚ ਯਾਦਗਾਰ ਭੂਮਿਕਾ ਨਿਭਾਈ ਹੈ। ਐੱਨਐੱਸਡੀ ਦੇ ਟਵਿੱਟਰ ਅਕਾਊਂਟ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ- 'ਸਾਨੂੰ ਇਹ ਸੂਚਨਾ ਦਿੰਦਿਆਂ ਕਾਫ਼ੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੇ ਮੰਨੇ-ਪ੍ਰਮੰਨੇ ਕਲਾਕਾਰ ਪਦਮਸ਼੍ਰੀ ਪਰੇਸ਼ ਰਾਵਲ ਨੂੰ ਐੱਨਐੱਸਡੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ।

 
View this post on Instagram
 

On demand of fans.❤️

A post shared by Paresh Rawal? (@pareshrawal1955) on

ਐੱਨਐੱਸਡੀ ਪਰਿਵਾਰ ਦਿੱਗਜ ਕਲਾਕਾਰ ਦਾ ਸਵਾਗਤ ਕਰਦਾ ਹੈ। ਉਨ੍ਹਾਂ ਦੇ ਦਿਖਾਏ ਮਾਰਗ 'ਚ ਐੱਨਐੱਸਡੀ ਨਵੀਆਂ ਉਚਾਈਆਂ ਛੋਹੇਗਾ'।

0 Comments
0

You may also like