ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਅਦਾਕਾਰ ਰਣਜੀਤ ਨੂੰ ਧੀ ਨੇ ਲਾਇਆ ਨੱਚਣ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ

written by Shaminder | June 02, 2020

ਅਦਾਕਾਰ ਰਣਜੀਤ ਜਿਨ੍ਹਾਂ ਨੂੰ ਤੁਸੀਂ ਅਕਸਰ ਫ਼ਿਲਮਾਂ ‘ਚ ਬਦਮਾਸ਼ੀ ਕਰਦੇ ਵੇਖਿਆ ਹੋਣਾ ਹੈ ।ਪਰ ਇਹ ਅਦਾਕਾਰ ਏਨੀਂ ਦਿਨੀਂ ਲਾਕਡਾਊਨ ਦੌਰਾਨ ਆਪਣੇ ਘਰ ‘ਚ ਪਰਿਵਾਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਿਹਾ ਹੈ । ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਇਸ ਅਦਾਕਾਰ ‘ਚ ਅੱਜ ਵੀ ਉਹੀ ਜਜ਼ਬਾ ਅਤੇ ਜਨੂੰਨ ਹੈ । ਉਹ ਅੱਸੀ ਸਾਲ ਦੀ ਉਮਰ ਦੀ ਦਹਿਲੀਜ਼ ‘ਤੇ ਖੜੇ ਹਨ । https://www.instagram.com/p/CA68AN0hfsn/ ਪਰ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਧੀ ਦੇ ਨਾਲ ਡਾਂਸ ਕਰ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਮੈਂ ਉਮਰ ਦੇ 80ਵੇਂ ਸਾਲ ਦੀ ਦਹਿਲੀਜ਼ ‘ਤੇ ਪਹੁੰਚ ਚੁੱਕਿਆ ਹਾਂ ਅਤੇ ਮੇਰੀ ਧੀ ਹੀ ਮੈਨੂੰ ਆਪਣੀਆਂ ਉਂਗਲਾਂ ‘ਤੇ ਨਚਾ ਸਕਦੀ ਹੈ” । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਵੀ ਇਸ ਨੂੰ ਪਸੰਦ ਕਰ ਰਹੇ ਹਨ । https://www.instagram.com/p/B-g84ZjBESK/ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਅਸਲ ਜ਼ਿੰਦਗੀ ਬੇਹੱਦ ਵੱਖਰੀ ਹੈ । ਸ਼ੁਰੂਆਤ ਕਰਦੇ ਹਾਂ ਉਨ੍ਹਾਂ ਦੇ ਅਸਲ ਨਾਂਅ ਤੋਂ । ਫ਼ਿਲਮੀ ਦੁਨੀਆ ‘ਚ ਉਹ ਰਣਜੀਤ ਦੇ ਨਾਂਅ ਨਾਲ ਮਸ਼ਹੂਰ ਹਨ, ਪਰ ਅਸਲ ‘ਚ ਉਨ੍ਹਾਂ ਦਾ ਨਾਂਅ ਗੋੋਪਾਲ ਬੇਦੀ ਹੈ ਅਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਗੋਲੀ ਕਹਿੰਦੇ ਹਨ । [embed]https://www.instagram.com/p/B-W3tjXhqGX[/embed] ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ 12 ਨਵੰਬਰ1946 ਨੂੰ ਹੋਇਆ ਸੀ । ਉਨ੍ਹਾਂ ਨੇ ਸ਼ੁਰੂਆਤੀ ਦੌਰ ‘ਚ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ। ‘ਐਸਾ ਦੇਸ਼ ਹੈ ਮੇਰਾ’ ‘ਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ । https://www.instagram.com/p/B3zcSbph8PN/ ਬਾਲੀਵੁੱਡ ‘ਚ ਉਨ੍ਹਾਂ ਨੂੰ ਅਦਾਕਾਰ ਸੁਨੀਲ ਦੱਤ ਲੈ ਕੇ ਆਏ ਸਨ ।ਪੰਜਾਬੀ ਫ਼ਿਲਮ ‘ਮਨ ਜੀਤੇ ਜਗ ਜੀਤ’ ‘ਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ ਸੀ ।ਇਸ ਤੋਂ ਬਾਅਦ ਸੁਨੀਲ ਦੱਤ ਦੇ ਕਹਿਣ ‘ਤੇ ਹੀ ਉਨ੍ਹਾਂ ਨੂੰ ਕਈ ਫ਼ਿਲਮਾਂ ਮਿਲੀਆਂ ਜਿਸ ‘ਚ ਰੇਸ਼ਮਾ ਔਰ ਸ਼ੇਰਾ, ਸ਼ਰਮੀਲੀ, ਸਾਵਣ ਭਾਦੋਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

0 Comments
0

You may also like