ਜਦੋਂ ਸਲਮਾਨ ਖ਼ਾਨ ਨੇ ਆਪਣੇ ਪਿਤਾ ਦੀ ਪੂਰੇ ਮਹੀਨੇ ਦੀ ਤਨਖਾਹ ਨੂੰ ਲਾ ਦਿੱਤੀ ਸੀ ਅੱਗ, ਪਿਤਾ ਨੇ ਇੰਝ ਸਿਖਾਇਆ ਸੀ ਸਬਕ

Written by  Shaminder   |  April 07th 2020 12:47 PM  |  Updated: April 07th 2020 12:47 PM

ਜਦੋਂ ਸਲਮਾਨ ਖ਼ਾਨ ਨੇ ਆਪਣੇ ਪਿਤਾ ਦੀ ਪੂਰੇ ਮਹੀਨੇ ਦੀ ਤਨਖਾਹ ਨੂੰ ਲਾ ਦਿੱਤੀ ਸੀ ਅੱਗ, ਪਿਤਾ ਨੇ ਇੰਝ ਸਿਖਾਇਆ ਸੀ ਸਬਕ

ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਖ਼ਾਨ ਦੇ ਬਾਰੇ ਕਈ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ । ਹਾਲ ਹੀ ‘ਚ ਉੇਨ੍ਹਾਂ ਨਾਲ ਜੁੜੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਅਤੇ ਇਹ ਉਨ੍ਹਾਂ ਦੇ ਬਚਪਨ ਦੇ ਨਾਲ ਸਬੰਧਤ ਹੈ ।‘ਦਾ ਅਨਟੋਲਡ ਸਟੋਰੀ ਆਫ਼ ਬਾਲੀਵੁੱਡ ਟਰਾਓ’ ਨੇ ਇੱਕ ਕਿੱਸਾ ਸਾਂਝਾ ਕੀਤਾ ਹੈ । ਸਲਮਾਨ ਖ਼ਾਨ ਨਾਲ ਸਬੰਧਤ ਇਹ ਕਿੱਸਾ ਉਦੋਂ ਦਾ ਹੈ ਜਦੋਂ ਉਹ ਇੰਦੌਰ ‘ਚ ਰਹਿੰਦੇ ਸਨ ।ਇੱਕ ਵਾਰ ਦੀਵਾਲੀ ਦੇ ਦੌਰਾਨ ਸਲਮਾਨ ਖ਼ਾਨ ਪੂਰੇ ਮਸਤੀ ਦੇ ਮੂਡ ‘ਚ ਸਨ ।

ਹੋਰ ਵੇਖੋ:ਕਿਹੜੀ ਗੱਲ ਤੋਂ ਡਰੇ ਸਹਿਮੇ ਹੋਏ ਹਨ ਬਾਲੀਵੁੱਡ ਦੇ ‘ਦਬੰਗ’ ਸਲਮਾਨ ਖ਼ਾਨ, ਵੀਡੀਓ ਸਾਂਝਾ ਕਰਕੇ ਦੱਸਿਆ ਕਾਰਨ

https://www.instagram.com/p/B9VvxM1laKc/

ਉਹ ਆਪਣੇ ਭੈਣ ਭਰਾਵਾਂ ਦੇ ਨਾਲ ਰਲ ਕੇ ਕੁਝ ਕਾਗਜ਼ਾਂ ਨੂੰ ਅੱਗ ਲਗਾ ਰਹੇ ਸਨ ।ਇਸੇ ਦੌਰਾਨ ਕਾਗਜ਼ ਜਦੋਂ ਖਤਮ ਹੋ ਗਏ ਤਾਂ ਸਲਮਾਨ ਖ਼ਾਨ ਨੁੰ ਜਦੋਂ ਕੁਝ ਨਾਂ ਮਿਲਿਆ ਤਾਂ ਉਹ ਬੰਡਲਾਂ ‘ਚ ਬੰਦ ਪੈਸੇ ਜੋ ਕਿ ਉਨ੍ਹਾਂ ਦੇ ਪਿਤਾ ਦੇ ਸਟਡੀ ਟੇਬਲ ‘ਤੇ ਪਏ ਸਨ ਤਾਂ ਉਨ੍ਹਾਂ ਨੂੰ ਲਿਆ ਕੇ ਅੱਗ ਲਗਾ ਦਿੱਤੀ ਸੀ ।ਛੋਟੇ ਜਿਹੇ ਸਲਮਾਨ ਨੂੰ ਇਹ ਨਹੀਂ ਸੀ ਪਤਾ ਕਿ ਇਹ ਕਾਗਜ਼ ਨਹੀਂ ਬਲਕਿ ਉਨ੍ਹਾਂ ਦੇ ਪਿਤਾ ਦੇ ਇੱਕ ਮਹੀਨੇ ਦੀ ਸੈਲਰੀ ਸੀ ।

https://www.instagram.com/p/B9EDpqWF6Nf/

ਜਦੋਂ ਉਨ੍ਹਾਂ ਦੇ ਪਿਤਾ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੇ ਡਾਂਟਿਆਂ ਨਹੀਂ, ਬਲਕਿ ਪਿਆਰ ਨਾਲ ਪੈਸੇ ਦੀ ਅਹਿਮੀਅਤ ਸਮਝਾਈ । ਇਸ ਦਾ ਸਲਮਾਨ ਖ਼ਾਨ ‘ਤੇ ਡੂੰਘਾ ਅਸਰ ਹੋਇਆ ਅਤੇ ਉਨ੍ਹਾਂ ਨੇ ਪਿਤਾ ਦੇ ਸਬਕ ਨੂੰ ਯਾਦ ਰੱਖਿਆ ।

https://www.instagram.com/p/B8GvfvLlIbd/

ਦੱਸ ਦਈਏ ਕਿ ਸਲਮਾਨ ਖ਼ਾਨ ਆਪਣੇ ਪਿਤਾ ਦੇ ਬੇਹੱਦ ਕਰੀਬ ਹਨ ਅਤੇ ਹੁਣ ਕੋਰੋਨਾ ਵਾਇਰਸ ਕਾਰਨ ਉਹ ਆਪਣੇ ਪਿਤਾ ਤੋਂ ਦੂਰ ਹਨ । ਬੀਤੇ ਦਿਨ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਵੀ ਕੀਤਾ ਸੀ । ਕਿਉਂਕਿ ਉਨ੍ਹਾਂ ਦੇ ਪਿਤਾ ਘਰ ‘ਚ ਇੱਕਲੇ ਹਨ, ਜਦੋਂ ਕਿ ਬਾਕੀ ਪਰਿਵਾਰ ਦੂਜੇ ਘਰ ‘ਚ ਰਹਿ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network