ਕਿਸਾਨ ਅੰਦੋਲਨ ’ਤੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਦਿੱਤਾ ਵੱਡਾ ਬਿਆਨ

written by Rupinder Kaler | February 06, 2021

ਕਿਸਾਨ ਅੰਦੋਲਨ ਨੂੰ ਲੈ ਕੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਸਿਤਾਰਿਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ । ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਤਾਪਸੀ ਪੰਨੂ, ਕੰਗਨਾ ਰਣੌਤ, ਅਕਸ਼ੇ ਕੁਮਾਰ, ਅਜੇ ਦੇਵਗਨ, ਸਵਰਾ ਭਾਸਕਰ ਸਮੇਤ ਕਈ ਸਿਤਾਰੇ ਆਪਣੇ ਵਿਚਾਰ ਰੱਖ ਚੁੱਕੇ ਹਨ । ਇਸ ਮੁੱਦੇ ਤੇ ਹਾਲ ਹੀ ਵਿੱਚ ਸਲਮਾਨ ਖਾਨ ਨੇ ਵੀ ਵੱਡਾ ਬਿਆਨ ਦਿੱਤਾ ਹੈ । Salman Khan ਹੋਰ ਪੜ੍ਹੋ : ਕਿਸਾਨ ਔਰਤਾਂ ਦਾ ਵੀਡੀਓ ਸਾਂਝਾ ਕਰਦੇ ਹੋਏ ਅਦਾਕਾਰਾ ਰਿਚਾ ਚੱਢਾ ਨੇ ਆਖੀ ਵੱਡੀ ਗੱਲ ਹਲਦੀ ਵਾਲਾ ਦੁੱਧ ਹੀ ਨਹੀਂ ਹਲਦੀ ਵਾਲਾ ਪਾਣੀ ਵੀ ਹੈ ਬਹੁਤ ਫਾਇਦੇਮੰਦ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ Salman-Khan ਸਲਮਾਨ ਖ਼ਾਨ ਹਾਲ ਹੀ ’ਚ ਇਕ ਸਮਾਗਮ ’ਚ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸਵਾਲ ਕੀਤਾ। ਰਿਪੋਰਟਰ ਨੇ ਪੁੱਛਿਆਂ ਕਿ ਕੀ ਤੁਸੀਂ ਕਿਸਾਨ ਅੰਦੋਲਨ ਬਾਰੇ ਕੁਝ ਬੋਲਣਾ ਚਾਹੁੰਦੇ ਹੋ? Salman Khan ਜਿਸ ਦੇ ਜਵਾਬ ’ਚ ਭਾਈਜਾਨ ਨੇ ਪਲਟ ਕੇ ਕਿਹਾ, ‘ਬੋਲਾਂਗਾ ਬਿਲਕੁੱਲ ਬੋਲਾਂਗਾ... ਜੋ ਸਹੀ ਹੈ ਉਹੀ ਹੋਣਾ ਚਾਹੀਦੈ, ਜੋ ਸਭ ਤੋਂ ਛੋਰਰੲਚਟ ਹੈ ਉਹ ਕੀਤਾ ਜਾਣਾ ਚਾਹੀਦਾ ਹੈ, ਜੋ ਸਭ ਤੋਂ ਨੇਕ ਉਹ ਕੀਤਾ ਜਾਣਾ ਚਾਹੀਦੈ।’ ਦੱਸਣਯੋਗ ਹੈ ਕਿ ਸਲਮਾਨ ਖ਼ਾਨ ਨੇ ਪਹਿਲੀ ਵਾਰ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨ ਦਿੱਤਾ ਹੈ।

 
View this post on Instagram
 

A post shared by Viral Bhayani (@viralbhayani)

0 Comments
0

You may also like