ਚਾਰ ਸਾਲ ਪਹਿਲਾਂ ਸਲਮਾਨ ਖ਼ਾਨ ਬਣੇ ਸੀ ਮਾਮਾ, ਅੱਜ ਹੈ ਉਨ੍ਹਾਂ ਦੇ ਭਾਣਜੇ ਆਹਿਲ ਦਾ ਜਨਮਦਿਨ, ਦੇਖੋ ਇਹ ਖ਼ਾਸ ਤਸਵੀਰਾਂ

written by Lajwinder kaur | March 30, 2020

ਬਾਲੀਵੁੱਡ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਆਪਣੇ ਭਾਣਜੇ ਆਹਿਲ ਨੂੰ ਬਹੁਤ ਪਿਆਰ ਕਰਦੇ ਨੇ । ਜੀ ਹਾਂ ਇਹ ਖੁਸ਼ੀ ਚਾਰ ਸਾਲ ਪਹਿਲਾਂ ਉਨ੍ਹਾਂ ਦੇ ਘਰ ਆਈ ਸੀ ਜਦੋਂ ਉਨ੍ਹਾਂ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ । ਜੀ ਹਾਂ ਅੱਜ ਮਾਮੂ ਦੇ ਲਾਡਲੇ ਅਹਿਲ ਦਾ ਜਨਮਦਿਨ ਹੈ ਤੇ ਉਹ ਚਾਰ ਸਾਲਾਂ ਦਾ ਹੋ ਗਿਆ ਹੈ । ਸਲਮਾਨ ਖ਼ਾਨ ਅਕਸਰ ਆਪਣੇ ਭਾਣਜੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ । ਆਉ ਤੁਹਾਨੂੰ ਦਿਖਾਉਂਦੇ ਹਾਂ ਮਾਮੇ ਭਾਣਜੇ ਦੇ ਮਸਤੀ ਵਾਲੇ ਪਲਾਂ ਦੀਆਂ ਕੁਝ ਝਲਕੀਆਂ । ਇਨ੍ਹਾਂ ਵੀਡੀਓ ‘ਚ ਸਲਮਾਨ ਖ਼ਾਨ ਆਪਣੇ ਲਾਡਲੇ ‘ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਨੇ ।  

 
View this post on Instagram
 

We love you Mamu @beingsalmankhan

A post shared by Arpita Khan Sharma (@arpitakhansharma) on

ਜੇ ਗੱਲ ਕਰੀਏ ਸਲਮਾਨ ਖ਼ਾਨ ਇੱਕ ਵਾਰ ਫਿਰ ਤੋਂ ਮਾਮੇ ਬਣੇ ਨੇ ਉਨ੍ਹਾਂ ਦੀ ਭੈਣ ਅਰਪਿਤਾ ਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਧੀ ਨੂੰ ਜਨਮ ਦਿੱਤਾ ਹੈ । ਉਨ੍ਹਾਂ ਦੀ ਭਾਣਜੀ ਦਾ ਜਨਮ ਸਲਮਾਨ ਖਾਨ ਦੇ ਜਨਮ ਦਿਨ ਵਾਲੇ ਹੋਇਆ ਹੈ । ਉਨ੍ਹਾਂ ਦੀ ਭਾਣਜੀ ਦਾ ਨਾਂਅ ਆਇਤਾ ਰੱਖਿਆ ਹੈ । ਸਲਮਾਨ ਖ਼ਾਨ ਦਾ ਇੱਕ ਵੀਡੀਓ ਆਇਤਾ ਦੇ ਨਾਲ ਸਾਹਮਣੇ ਆਇਆ ਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਸੀ ।
 
 
View this post on Instagram
 

Mamu Loving @sohailkhanofficial

A post shared by Arpita Khan Sharma (@arpitakhansharma) on

ਜੇ ਗੱਲ ਕਰੀਏ ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਰਾਧੇ ਟਾਈਟਲ ਹੇਠ ਬਣ ਰਹੀ ਫ਼ਿਲਮ ‘ਚ ਨਜ਼ਰ ਆਉਣਗੇ । ਜਿਵੇਂ ਕਿ ਸਭ ਜਾਣਦੇ ਸਾਰੀ ਦੁਨੀਆ ਵਾਂਗ ਇੰਡੀਆ ਵੀ ਕੋਰੋਨਾ ਵਰਗੀ ਨਾਮੁਰਦ ਵਾਇਰਸ ਦੇ ਨਾਲ ਜੰਗ ਲੜ ਰਿਹਾ ਹੈ । ਜਿਸਦੇ ਚੱਲਦੇ ਇੰਡੀਆ ‘ਚ ਲਾਕਡਾਊਨ ਚੱਲ ਰਿਹਾ ਹੈ । ਜਿਸਦੇ ਚੱਲਦੇ ਗਰੀਬ ਦਬਕੇ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬਾਲੀਵੁੱਡ, ਪਾਲੀਵੁੱਡ ਤੇ ਸਾਊਥ ਫ਼ਿਲਮਾਂ ਦੇ ਕਲਾਕਾਰ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਦੀ ਮਦਦ ਕਰ ਰਹੇ ਨੇ । ਮੀਡੀਆ ਰਿਪੋਰਟਸ ਦੇ ਅਨੁਸਾਰ ਸਲਮਾਨ ਖ਼ਾਨ ਨੇ 25 ਹਜ਼ਾਰ ਦਿਹਾੜੀ ਮਜ਼ਦੂਰਾਂ ਦੀ ਮਦਦ ਕੀਤੀ ਹੈ । ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਸਲਮਾਨ ਖ਼ਾਨ ਦੀ ਖੂਬ ਤਾਰੀਫ ਹੋ ਰਹੀ ਹੈ ।
 
View this post on Instagram
 

We love you Mamu @beingsalmankhan

A post shared by Arpita Khan Sharma (@arpitakhansharma) on

 
 
View this post on Instagram
 

My world ! Greatful,Blessed & thankful love you two ? @aaysharma & my lil prince Ahil ?

A post shared by Arpita Khan Sharma (@arpitakhansharma) on

 

0 Comments
0

You may also like