ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਪੁੱਤ ਆਰੀਅਨ ਖ਼ਾਨ ਡਰੱਗ ਮਾਮਲੇ ‘ਚ NCB ਦੇ ਚੜ੍ਹਿਆ ਹੱਥੇ

written by Lajwinder kaur | October 03, 2021 02:08pm

Mumbai Drug Bust: ਇੱਕ ਵਾਰ ਫਿਰ ਤੋਂ ਮਾਇਆ ਨਗਰੀ ਡਰੱਗ ਮਾਮਲੇ ਕਰਕੇ ਸੁਰਖੀਆਂ ‘ਚ ਆ ਗਈ ਹੈ। ਜੀ ਹਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ 2 ਅਕਤੂਬਰ ਯਾਨੀ ਕਿ ਸ਼ਨੀਵਾਰ ਸ਼ਾਮ ਨੂੰ ਮੁੰਬਈ ਤੋਂ ਗੋਆ ਜਾ ਰਹੇ ਇਕ ਕਰੂਜ਼ (Cruise) 'ਤੇ ਛਾਪਾ ਮਾਰਿਆ ਅਤੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜੋ ਡਰੱਗ ਪਾਰਟੀ ਕਰ ਰਹੇ ਸਨ, ਜਿਨ੍ਹਾਂ ਵਿੱਚ 9 ਪੁਰਸ਼ ਅਤੇ 3 ਲੜਕੀਆਂ ਸ਼ਾਮਲ ਸਨ। ਸਭ ਤੋਂ ਵੱਡਾ ਨਾਂਅ ਸਾਹਮਣੇ ਆਇਆ ਹੈ ਸ਼ਾਹਰੁਖ ਖ਼ਾਨ (Shah Rukh Khan) ਦੇ ਪੁੱਤਰ ਆਰੀਅਨ ਖ਼ਾਨ Aryan khan ਦਾ, ਜਿਸ ਨੂੰ ਐਨਸੀਬੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।

shah rukh khan son-min Image Source: Instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਦਹਿਲੀਜ਼’ ਦਾ ਸ਼ਾਨਦਾਰ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ, ਇਸ ਦਿਨ ਹੋਵੇਗਾ ਰਿਲੀਜ਼

ਸ਼ੋਸਲ ਮੀਡੀਆ ਉੱਤੇ ਆਰੀਅਨ ਖ਼ਾਨ ਦੀਆਂ ਤਸਵੀਰਾਂ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ। ਡਰੱਗ ਮਾਮਲੇ ਕਰਕੇ ਆਰੀਅਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ : ਆਈਪੀਐਲ 2021: ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਗੋਦੀ ‘ਚ ਬੈਠਿਆ ਨਜ਼ਰ ਆਇਆ ਇਹ ਕਿਊਟ ਬੱਚਾ, ਹਰ ਕੋਈ ਜਾਣਾ ਚਾਹੁੰਦਾ ਹੈ ਕਿ ਇਹ ਬੱਚਾ ਹੈ ਕੌਣ?

araryan khan pic Image Source: Instagram

ਮੀਡੀਆ ਰਿਪੋਰਟਸ ਦੇ ਅਨੁਸਾਰ ਇਸ ਕਰੂਜ਼ ਜਹਾਜ਼ 'ਤੇ ਡਰੱਗਜ਼ ਪਾਰਟੀ (drugs party) ਚੱਲ ਰਹੀ ਸੀ ਅਤੇ ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖ਼ਾਨ ਵੀ ਸ਼ਾਮਿਲ ਸੀ। ਆਰੀਅਨ ਤੋਂ ਇਲਾਵਾ 8 ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਨਾਵਾਂ ਦਾ ਖੁਲਾਸਾ ਐਨਸੀਬੀ ਨੇ ਕੀਤਾ ਹੈ। ਕੋਕੀਨ ਤੋਂ ਇਲਾਵਾ, ਐਨਸੀਬੀ ਦੀ ਛਾਪੇਮਾਰੀ ਦੌਰਾਨ ਜਹਾਜ਼ ਤੋਂ ਤਿੰਨ ਹੋਰ ਕਿਸਮ ਦੇ ਡਰੱਗ ਵੀ ਬਰਾਮਦ ਕੀਤੇ ਗਏ ਹਨ।

You may also like