ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਵੀ ਹੋਏ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨ, ਇੰਸਟਾ ਸਟੋਰੀ ‘ਚ ਕਿਹਾ- ‘Sidhu MooseWala Love You Man’

written by Lajwinder kaur | November 15, 2021

ਪੰਜਾਬੀ ਮਿਊਜ਼ਿਕ ਜਗਤ ਜਿਸ ਦੀਆਂ ਗੱਲਾਂ ਬਾਲੀਵੁੱਡ ਤੱਕ ਹੁੰਦੀਆਂ ਹਨ। ਜੀ ਹਾਂ ਪਹਿਲਾਂ ਤਾਂ ਪੰਜਾਬੀ ਗੀਤ ਹੀ ਬਾਲੀਵੁੱਡ ਫ਼ਿਲਮਾਂ ‘ਚ ਵੱਜਦੇ ਸੀ, ਹੁਣ ਤਾਂ ਬਾਲੀਵੁੱਡ ਐਕਟਰ ਵੀ ਪੰਜਾਬੀ ਸਿੰਗਰਾਂ ਨੂੰ ਸੁਣਦੇ ਨੇ ਤੇ ਉਨ੍ਹਾਂ ਦੇ ਗੀਤਾਂ ਦਾ ਪੂਰਾ ਅਨੰਦ ਲੈਂਦੇ ਹੋਏ ਨਜ਼ਰ ਆਉਂਦੇ ਨੇ। ਜੀ ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ sidhu moose wala ਜਿਸ ਨੂੰ ਬਾਲੀਵੁੱਡ ਦੇ ਕਈ ਗਾਇਕ ਸਪੋਟ ਕਰਦੇ ਨੇ। ਜੀ ਹਾਂ ਬਾਲੀਵੁੱਡ ਰਣਵੀਰ ਸਿੰਘ ਜੋ ਕਿ ਅਕਸਰ ਹੀ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ ਕਰਦੇ ਹਨ। ਇਸ ਵਾਰ ਬਾਲੀਵੁੱਡ ਦੇ ਸੁਪਰ ਸਟਾਰ ਸ਼ਾਹਿਦ ਕਪੂਰ ਵੀ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਆਪਣੇ ਬੇਟੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਨੰਨ੍ਹੇ ਅਲਾਪ ਦੇ ਜਨਮ ਦੀ ਤਸਵੀਰ ਵੀ ਆਈ ਸਾਹਮਣੇ, ਦੇਖੋ ਵੀਡੀਓ

shahid kapoor video

ਜੀ ਹਾਂ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ Shahid Kapoor ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਵਿੱਚ ਤਿੰਨ ਵੀਡੀਓਜ਼ ਕਪਿਲਸ ਪੋਸਟ ਕੀਤੀਆਂ ਨੇ। ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਗੀਤ US ਅਤੇ AROMA ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਇਹ ਦੋਵੇਂ ਗੀਤ ਸਿੱਧੂ ਮੂਸੇਵਾਲਾ ਦੇ ਹਾਲ ਹੀ ‘ਚ ਆਈ ਮਿਊਜ਼ਕ ਐਲਬਮ Moosetape ਵਿੱਚੋਂ ਹਨ। ਦੱਸ ਦਈਏ ਸ਼ਾਹਿਦ ਕਪੂਰ ਨੇ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਕਿਹਾ ਸਿੱਧੂ ਮੂਸੇਵਾਲਾ ਲਵ ਯੂ ਮੈਨ ।

ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਗੁਰਬਾਜ਼ ਗਰੇਵਾਲ ਦਾ ਇਹ ਮਾਸੂਮੀਅਤ ਦੇ ਨਾਲ ਭਰਿਆ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Sidhu Moosewala

ਜੇ ਗੱਲ ਕਰੀਏ ਸ਼ਾਹਿਦ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ‘ਕਬੀਰ ਸਿੰਘ’ ਦੀ ਸਫਲਤਾ ਤੋਂ ਬਾਅਦ ਸ਼ਾਹਿਦ ਕਪੂਰ ਤੇਲਗੂ ਫ਼ਿਲਮ ਜਰਸੀ ਦੇ ਹਿੰਦੀ ਰੀਮੇਕ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉੱਧਰ ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਫ਼ਿਲਮ Yes I Am Student ਦੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਇਸ ਫ਼ਿਲਮ ਨੇ ਬਾਕਸ ਆਫਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਇਸ ਫ਼ਿਲਮ ਨੂੰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਭਰਵਾਂ ਹੁੰਗਾਰ ਮਿਲਿਆ ਹੈ। ਸਿੱਧੂ ਮੂਸੇਵਾਲਾ ਹਾਲ ਹੀ ਚ ਬਾਰਬੀ ਮਾਨ ਦੇ ਗੀਤ ਮੋਹ ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਏ ਨੇ। ਦੱਸ ਦਈਏ ਸਿੱਧੂ ਮੂਸੇਵਾਲਾ ਪਹਿਲੇ ਸਰਦਾਰ ਅਤੇ ਪਹਿਲੇ ਇੰਡੀਅਨ ਆਰਟੀਸਟ ਨੇ ਜਿਨ੍ਹਾਂ ਨੇ ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਦਿੱਤੀ ਹੈ।

You may also like