ਫ਼ਿਲਮਾਂ ‘ਚ ਲੋਕਾਂ ਨੂੰ ਰਵਾਉਣ ਵਾਲੇ ਅਦਾਕਾਰ ਸ਼ਕਤੀ ਕਪੂਰ ਦੀਆਂ ਇਹ ਗੱਲ ਕਰਕੇ ਅੱਖਾਂ ‘ਚ ਆ ਗਏ ਹੰਝੂ, ਕਹਾਣੀ ਸੁਣ ਤੁਸੀਂ ਵੀ ਹੋ ਜਾਓਗੇ ਭਾਵੁਕ

written by Shaminder | April 01, 2020

ਅਦਾਕਾਰ ਸ਼ਕਤੀ ਕਪੂਰ ਨੂੰ ਤੁਸੀਂ ਅਕਸਰ ਫ਼ਿਲਮਾਂ ‘ਚ ਆਪਣੀ ਅਦਾਕਾਰੀ ਅਤੇ ਖਲਨਾਇਕ ਦੇ ਤੌਰ ‘ਤੇ ਹੋਰਨਾਂ ਅਦਾਕਾਰਾਂ ਨੂੰ ਰਵਾਉਂਦੇ ਵੇਖਿਆ ਹੋਵੇਗਾ । ਪਰ ਅੱਜ ਇਸ ਅਦਾਕਾਰ ਦਾ ਅੱਜ ਅਸੀਂ ਤੁਹਾਨੂੰ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ ‘ਚ ਉਹ ਇੱਕ ਕਹਾਣੀ ਸਾਂਝੀ ਕਰਦੇ ਹੋਏ ਖੁਦ ਹੀ ਭਾਵੁਕ ਹੋ ਗਏ। ਜੀ ਹਾਂ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇਟਲੀ ਦੇ ਇੱਕ ਬਜ਼ੁਰਗ ਦੀ ਕਹਾਣੀ ਦੱਸ ਰਹੇ ਹਨ ।

ਹੋਰ ਵੇਖੋ:ਅਦਾਕਾਰ ਸ਼ਕਤੀ ਕਪੂਰ ਨੂੰ ਧੀ ਨੇ ਦਿੱਤਾ ਕਰੋੜਾਂ ਦਾ ਤੋਹਫ਼ਾ,ਸ਼੍ਰਧਾ ਦੀ ਹੋ ਰਹੀ ਤਾਰੀਫ਼

https://www.instagram.com/p/B-Z-4bwJepW/

ਜੀ ਹਾਂ ਉਹ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਜਦੋਂ ਹਸਪਤਾਲ ਚੋਂ ਠੀਕ ਹੋ ਕੇ ਨਿਕਲਿਆ ਤਾਂ ਹਸਪਤਾਲ ਦੇ ਡਾਕਟਰ ਨੇ ਉਸ ਤੋਂ ਇੱਕ ਦਿਨ ਦੇ ਵੈਂਟੀਲੇਟਰ ਦੀ ਫੀਸ ਬਾਕੀ ਹੈ, ਪਰ ਇਹ ਸੁਣ ਕੇ ਬਜ਼ੁਰਗ ਦੀਆਂ ਅੱਖਾਂ ‘ਚ ਹੰਝੂ ਆ ਗਏ । ਇਹ ਸੁਣ ਕੇ ਡਾਕਟਰ ਨੇ ਕਿਹਾ ਕਿ ਤੁਹਾਡੇ ਕੋਲ ਦੇਣ ਲਈ ਪੈਸੇ ਨਹੀਂ ਹਨ । ਜਿਸ ਤੋਂ ਬਾਅਦ ਬਜ਼ੁਰਗ ਨੇ ਕਿਹਾ ਕਿ ਪੈਸੇ ਤਾਂ ਬਹੁਤ ਹਨ ਪਰ ਮੇਰੇ ਇਹ ਸੋਚ ਕੇ ਹੰਝੂ ਆ ਗਏ ਕਿ ਜਿਸ ਪ੍ਰਮਾਤਮਾ ਨੇ ਸਾਰੀ ਉਮਰ ਮੈਨੂੰ ਮੁਫ਼ਤ ‘ਚ ਸਾਹ ਲੈਣ ਦਾ ਮੌਕਾ ਦਿੱਤਾ ਉਸ ਦਾ ਮੈਂ ਕਿੰਨਾ ਵੱਡਾ ਬਿੱਲ ਦੇਣਾ ਹੈ ।

https://www.instagram.com/p/B-BmlueJTHK/

ਹੁਣ ਮੈਨੂੰ ਇਹ ਸੋਚ ਕੇ ਰੋਣਾ ਆ ਰਿਹਾ ਹੈ ਕਿ ਉਸ ਪ੍ਰਮਾਤਮਾ ਨੇ ਸਾਡੇ ਤੋਂ ਬਦਲੇ ‘ਚ ਕਦੇ ਕੁਝ ਨਹੀਂ ਮੰਗਿਆ ।ਅੱਜ ਮੈਨੂੰ ਸਾਹ ਲੈਣ ਲਈ ਵੀ ਪੈਸੇ ਦੇਣੇ ਪੈ ਰਹੇ ਹਨ ।ਅਸੀਂ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਹੈ ਸ਼ਕਤੀ ਕਪੂਰ ਇਹ ਕਹਾਣੀ ਸੁਣਾਉਂਦੇ ਹੋਏ ਅੱਖਾਂ ‘ਚ ਹੰਝੂ ਆ ਗਏ ਅਤੇ ਉਹ ਭਾਵੁਕ ਦਿਖਾਈ ਦਿੱਤੇ । ਸ਼ਕਤੀ ਦਾ ਕਹਿਣਾ ਹੈ ਕਿ ਇਹ ਗੱਲ ਉਨ੍ਹਾਂ ਦੇ ਦਿਲ ‘ਚ ਬੈਠ ਗਈ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਘਰ ਰਹਿਣ ਦੀ ਨਸੀਹਤ ਵੀ ਦਿੱਤੀ ।

You may also like