Advertisment

ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣੇ ਸ਼ਹਿਰ ਮੋਗਾ ਪਹੁੰਚ ਕੇ ਕੀਤੇ ਇਹ ਚੰਗੇ ਕੰਮ

author-image
By Rupinder Kaler
New Update
ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣੇ ਸ਼ਹਿਰ ਮੋਗਾ ਪਹੁੰਚ ਕੇ ਕੀਤੇ ਇਹ ਚੰਗੇ ਕੰਮ
Advertisment
ਬਾਲੀਵੁੱਡ ਐਕਟਰ ਸੋਨੂੰ ਸੂਦ ਆਪਣੇ ਜੱਦੀ ਸ਼ਹਿਰ ਮੋਗਾ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਕਰੀਬੀ ਦੋਸਤਾਂ ਨਾਲ ਮੁਲਾਕਾਤ ਕੀਤੀ । ਆਪਣੇ ਇਸ ਦੌਰੇ ਦੌਰਾਨ ਸੋਨੂੰ ਸੂਦ ਨੇ 50  ਦੇ ਕਰੀਬ ਲੋਕਾਂ ਨੂੰ ਸਾਇਕਲ ਵੰਡੇ । ਸੋਨੂੰ ਸੂਦ ਨੇ ਕਿਹਾ ਕਿ ਮੋਗਾ ਉਹ ਧਰਤੀ ਹੈ ਜਿੱਥੇ ਉਹ ਜਨਮੇ ਤੇ ਵੱਡੇ ਹੋਏ ਹਨ । ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਧਰਤੀ ਤੇ ਇੱਥੋਂ ਦੇ ਲੋਕਾਂ ਨਾਲ ਬਹੁਤ ਪਿਆਰ ਹੈ ਤੇ ਉਹਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਇਸ ਧਰਤੀ ਨੂੰ ਪ੍ਰਣਾਮ ਕਰਨ ਲਈ ਆ ਜਾਂਦੇ ਹਨ । sonu sood sonu sood ਦੇਸ਼ ਵਿੱਚ ਚੋਣਾਵੀ ਮਾਹੌਲ ਦੇ ਚਲਦੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਉਹ ਸਿਆਸਤ ਵਿੱਚ ਆਉਣਗੇ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਉਹਨਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਮੂਡ ਨਹੀਂ ਹੈ । sonu sood sonu sood ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਨੇ ਬਾਲੀਵੁੱਡ ਵਿੱਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਸ ਤੋਂ ਇਲਾਵਾਂ ਉਹਨਾਂ ਨੇ ਸਾਊਥ ਕਈ ਫ਼ਿਲਮਾਂ ਵਿੱਚ ਵੀ ਆਪਣੀ ਜ਼ਬਰਦਸਤ ਅਦਾਕਾਰੀ ਦਾ ਲੋਹਾ ਮਨਵਾਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment