Advertisment

ਹਰ ਸਾਲ ਜਨਮ ਦਿਨ 'ਤੇ ਸੁਨੀਲ ਸ਼ੈੱਟੀ ਦਰਬਾਰ ਸਾਹਿਬ ਪਹੁੰਚ ਕੇ ਕਿਉਂ ਟੇਕਦੇ ਹਨ ਮੱਥਾ, ਸੁਨੀਲ ਸ਼ੈੱਟੀ ਨੇ ਖੋਹਲੇ ਕਈ ਰਾਜ਼ 

author-image
By Rupinder Kaler
New Update
ਹਰ ਸਾਲ ਜਨਮ ਦਿਨ 'ਤੇ ਸੁਨੀਲ ਸ਼ੈੱਟੀ ਦਰਬਾਰ ਸਾਹਿਬ ਪਹੁੰਚ ਕੇ ਕਿਉਂ ਟੇਕਦੇ ਹਨ ਮੱਥਾ, ਸੁਨੀਲ ਸ਼ੈੱਟੀ ਨੇ ਖੋਹਲੇ ਕਈ ਰਾਜ਼ 
Advertisment
ਸ਼੍ਰੀ ਦਰਬਾਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਹਰ ਇੱਕ ਦਾ ਸਿਰ ਸਜਦਾ ਕਰਨ ਲਈ ਝੁਕਦਾ ਹੈ । ਹਰ ਰੋਜ਼ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਹਨ । ਇਹਨਾਂ ਸਰਧਾਲੂਆਂ ਵਿੱਚੋਂ ਇੱਕ ਸ਼ਰਧਾਲੂ ਸੁਨੀਲ ਸ਼ੈੱਟੀ ਵੀ ਹੈ ਜਿਹੜੇ ਹਰ ਸਾਲ ਆਪਣੇ ਜਨਮ ਦਿਨ 'ਤੇ ਮੱਥਾ ਟੇਕਣ ਪਹੁੰਚਦੇ ਹਨ । ਉਹਨਾਂ ਮੁਤਾਬਿਕ ਜਦੋਂ ਵੀ ਉਹ ਇੱਥੇ ਮੱਥਾ ਟੇਕਣ ਲਈ ਪਹੁੰਚਦੇ ਹਨ ਤਾਂ ਉਹਨਾਂ ਦੀ ਰੂਹ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਤੇ ਦੁਨਿਆਵੀ ਉਲਝਣਾਂ ਵਿੱਚ ਉਲਝਿਆ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ । sunil-shetty sunil-shetty ਉਹਨਾਂ ਮੁਤਾਬਿਕ ਉਹ ਹੋਰ ਵੀ ਕਈ ਧਾਰਮਿਕ ਥਾਵਾਂ ਤੇ ਜਾਂਦੇ ਹਨ ਪਰ ਉੱਥੇ ਏਨਾਂ ਸਕੂਨ ਨਹੀਂ ਮਿਲਦਾ ਕਿਉਂਕਿ ਇੱਥੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰ ਕੋਈ ਮੱਥਾ ਟੇਕਦਾ ਹੈ ਤੇ ਲੰਗਰ ਵਿੱਚ ਕਤਾਰ ਵਿੱਚ ਬੈਠ ਕੇ ਲੱਗਰ ਛੱਕਦਾ ਹੈ । ਸੁਨੀਲ ਸ਼ੈੱਟੀ ਮੁਤਾਬਿਕ ਕੁਝ ਸਾਲ ਪਹਿਲਾਂ ਉਹ ਇੱਥੇ ਆਏ ਸਨ । ਪਰ ਹੁਣ ਉਹ ਹਰ ਸਾਲ ਇੱਥੇ ਮੱਥਾ ਟੇਕਦੇ ਹਨ ਤੇ ਦਰਬਾਰ ਸਾਹਿਬ ਵਿੱਚ ਕੀਰਤਨ ਸਰਵਣ ਕਰਦੇ ਹਨ । ਕੀਰਤਨ ਸੁਣਕੇ ਉਹਨਾਂ ਨੂੰ ਐਨਰਜੀ ਮਿਲਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment