ਵਿੱਕੀ ਕੌਸ਼ਲ ਸੈਨਾ ਦੀ ਸੇਵਾ 'ਚ ਜੁਟੇ,ਸੈਨਾ ਦੇ ਜਵਾਨਾਂ ਲਈ ਬਣਾ ਰਹੇ ਰੋਟੀਆਂ 

Written by  Shaminder   |  August 02nd 2019 04:54 PM  |  Updated: August 02nd 2019 04:54 PM

ਵਿੱਕੀ ਕੌਸ਼ਲ ਸੈਨਾ ਦੀ ਸੇਵਾ 'ਚ ਜੁਟੇ,ਸੈਨਾ ਦੇ ਜਵਾਨਾਂ ਲਈ ਬਣਾ ਰਹੇ ਰੋਟੀਆਂ 

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਡਰੱਗਜ਼ ਦੇ ਇਲਜ਼ਾਮਾਂ ਤੋਂ ਬਾਅਦ ਹੁਣ ਸੈਨਾ ਦੀ ਸੇਵਾ 'ਚ ਜੁਟੇ ਹੋਏ ਨਜ਼ਰ ਆ ਰਹੇ ਨੇ ।ਹਾਲ ਹੀ 'ਚ ਉਨ੍ਹਾਂ 'ਤੇ ਕਰਨ ਜੌਹਰ ਦੀ ਪਾਰਟੀ 'ਚ ਡਰੱਗਸ ਲੈਣ ਦਾ ਇਲਜ਼ਾਮ ਲੱਗਿਆ ਹੈ।ਡਰੱਗਸ ਦੇ ਇਲਜ਼ਾਮਾਂ ਮਗਰੋਂ ਵਿੱਕੀ ਕੌਸ਼ਲ ਨੇ ਫੌਜ ਲਈ ਪਕਾਈਆਂ ਰੋਟੀਆਂ ਇਹ ਇਲਜ਼ਾਮ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿੱਕੀ ਕੌਸ਼ਲ ਸਮੇਤ ਹੋਰਨਾਂ ਕਈ ਕਲਾਕਾਰਾਂ ਨੂੰ ਫੈਨਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਹੋਰ ਵੇਖੋ :ਬਾਲੀਵੁੱਡ ਅਦਾਕਾਰਾ ਦੀਪਿਕਾ ਇਸ ਵਜ੍ਹਾ ਕਰਕੇ ਹੋਟਲ ਦੇ ਕਮਰੇ ‘ਚੋਂ ਚੋਰੀ ਕਰਦੀ ਸੀ ਸ਼ੈਂਪੂ ਦੀਆਂ ਬੋਤਲਾਂ

https://www.instagram.com/p/B0n0xILJYJ5/

ਇਨ੍ਹਾਂ ਸਭ ਤੋਂ ਦੂਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਬਾਰਡਰ 'ਤੇ ਭਾਰਤੀ ਸੈਨਾ ਦੇ ਜਵਾਨਾਂ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ।ਵਿੱਕੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਸੈਨਾ ਦੇ ਜਵਾਨਾਂ 'ਚ ਨਜ਼ਰ ਆ ਰਹੇ ਹਨ।

https://www.instagram.com/p/B0lfo97JD3h/

ਇਸ ਦੌਰਾਨ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਆਰਮੀ ਦੀ ਗੱਡੀ ਚਲਾਉਂਦੇ ਨਜ਼ਰ ਆ ਰਹੇ ਹਨ।ਇੰਨਾ ਹੀ ਨਹੀਂ ਤਸਵੀਰਾਂ ਸ਼ੇਅਰ ਕਰਦੇ ਹੋਏ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿੰਦਗੀ 'ਚ ਪਹਿਲੀ ਵਾਰ ਰੋਟੀ ਬਣਾਈ ਹੈ। ਇਸ ਨੂੰ ਬਣਾ ਉਹ ਕਾਫੀ ਖੁਸ਼ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network