ਅਰਸ਼ਦੀਪ ਸਿੰਘ ਦੇ ਸਮਰਥਨ 'ਚ ਆਏ ਇਹ ਬਾਲੀਵੁੱਡ ਅਦਾਕਾਰ, ਸਵਰਾ ਭਾਸਕਰ ਤੋਂ ਲੈ ਕੇ ਆਯੁਸ਼ਮਾਨ ਖੁਰਾਣਾ ਤੇ ਕਈ ਹੋਰ ਕਲਾਕਾਰਾਂ ਨੇ ਕਿਹਾ- 'ਟਰੋਲਿੰਗ ਬੰਦ ਕਰੋ'

written by Lajwinder kaur | September 06, 2022

ਏਸ਼ੀਆ ਕੱਪ 2022 ਦੇ ਸੁਪਰ ਫੋਰ ਦੇ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਨੇ ਹਰਾਇਆ ਸੀ। ਹਾਰ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੌਰਾਨ ਅਰਸ਼ਦੀਪ ਜੋ ਕਿ ਇੱਕ ਕੈਚ ਤੋਂ ਖੁੰਝ ਗਏ ਸਨ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਉਸ 'ਤੇ ਭੱਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਿਰਾਟ ਕੋਹਲੀ ਤੋਂ ਲੈ ਕੇ ਕ੍ਰਿਕੇਟ ਜਗਤ ਦੀਆਂ ਹੋਰ ਮਸ਼ਹੂਰ ਹਸਤੀਆਂ ਨੇ ਅਰਸ਼ਦੀਪ ਦਾ ਸਾਥ ਦਿੱਤਾ। ਇਸ ਦੇ ਨਾਲ ਹੀ ਅਰਸ਼ਦੀਪ ਨੂੰ ਟ੍ਰੋਲ ਕਰਨ 'ਤੇ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਅਦਾਕਾਰਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

arshdeep singh image source twitter

ਹੋਰ ਪੜ੍ਹੋ : ਹਥਨੀ ‘ਤੇ ਤਸ਼ੱਦਦ ਵਾਲੇ ਵਾਇਰਲ ਵੀਡੀਓ ਨੂੰ ਦੇਖ ਕੇ ਦੁਖੀ ਹੋਈ ਰਵੀਨਾ ਟੰਡਨ, ਟਵੀਟ ਕਰਕੇ ਮਦਦ ਕਰਨ ਦੀ ਗੱਲ ਆਖੀ

swara bhasker image image source twitter

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਸਵਰਾ ਭਾਸਕਰ ਨੇ ਲਿਖਿਆ, 'ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਤੁਹਾਡੇ 'ਤੇ ਮਾਣ ਹੈ ਅਰਸ਼ਦੀਪ...ਮਜਬੂਤ ਰਹਿਣਾ'

pooja bhatt image source twitter

ਪੂਜਾ ਭੱਟ ਨੇ ਟਵੀਟ ਕੀਤਾ, 'ਜੇਕਰ ਤੁਸੀਂ ਉਨ੍ਹਾਂ ਦੀ ਹਾਰ 'ਚ ਸ਼ਾਮਲ ਨਹੀਂ ਹੋ ਸਕਦੇ ਤਾਂ ਤੁਹਾਨੂੰ ਜਿੱਤ ਦਾ ਦਾਅਵਾ ਕਰਨ ਦਾ ਅਧਿਕਾਰ ਵੀ ਨਹੀਂ ਹੈ। ਸਮਾਜ ਆਪਣੀ ਸਹੂਲਤ ਅਨੁਸਾਰ ਦੁਨੀਆ ਭਰ ਵਿੱਚ ਮੁਕਾਬਲਾ ਕਰਨ, ਪ੍ਰਦਰਸ਼ਨ ਕਰਨ ਅਤੇ ਜੋਖਮ ਲੈਣ ਵਾਲਿਆਂ ਦੀ ਅਸਫਲਤਾ ਨੂੰ ਆਸਾਨੀ ਨਾਲ ਪਿੱਛੇ ਨਹੀਂ ਛੱਡ ਸਕਦਾ’।

actor ayshman khurana image source instagram

ਆਯੁਸ਼ਮਾਨ ਖੁਰਾਨਾ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤਾ, 'ਲਗਭਗ 24 ਘੰਟੇ ਹੋ ਗਏ ਹਨ ਪਰ ਬੀਤੀ ਰਾਤ ਦਾ ਦੁੱਖ ਖਤਮ ਨਹੀਂ ਹੋ ਸਕਿਆ। ਜਦੋਂ ਭਾਰਤ ਕੋਈ ਮੈਚ ਹਾਰਦਾ ਹੈ ਤਾਂ ਉਸ ਦਾ ਦਿਲ ਟੁੱਟਦਾ ਹੈ। But let’s look at the silver lining. Kohli is in form now!’

 

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘SKY is looking good.Also our openers ...ਪਰ ਸਾਨੂੰ ਆਪਣੀ ਟੀਮ ਦਾ ਸਮਰਥਨ ਕਰਨਾ ਚਾਹੀਦਾ ਹੈ ਭਾਵੇਂ ਉਹ ਬਹੁਤ ਨਜ਼ਦੀਕੀ ਮੈਚ ਹਾਰ ਜਾਣ ਅਤੇ ਕ੍ਰਿਪਾ ਕਰਕੇ ਅਰਸ਼ਦੀਪ ਨੂੰ ਟ੍ਰੋਲ ਕਰਨਾ ਬੰਦ ਕਰੋ...ਉਹ ਇੱਕ ਵੱਡੀ ਉਮੀਦ ਹੈ...ਅਗਲੇ ਮੈਚ ਲਈ ਪ੍ਰਾਰਥਨਾ ਕਰੋ’।

 

 

View this post on Instagram

 

A post shared by Ayushmann Khurrana (@ayushmannk)

You may also like